Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
January
20
ਜਲੰਧਰ ਦੀ ਬਸਤੀ ਮਿੱਠੂ ਦੇ ਨੌਜਵਾਨਾਂ ਵੱਲੋਂ ਸਿੱਖ ਸੰਘਰਸ਼ ਕਮੇਟੀ ਦਾ ਗਠਨ, ਸਿੱਖਾਂ ਦੇ ਹੱਕਾਂ ਤੇ ਕੌਮ ਦੀ ਚੜਦੀ ਕਲਾ ਲਈ ਕਰੇਗੀ ਕੰਮ
jalandhar
Latest News
ਜਲੰਧਰ ਦੀ ਬਸਤੀ ਮਿੱਠੂ ਦੇ ਨੌਜਵਾਨਾਂ ਵੱਲੋਂ ਸਿੱਖ ਸੰਘਰਸ਼ ਕਮੇਟੀ ਦਾ ਗਠਨ, ਸਿੱਖਾਂ ਦੇ ਹੱਕਾਂ ਤੇ ਕੌਮ ਦੀ ਚੜਦੀ ਕਲਾ ਲਈ ਕਰੇਗੀ ਕੰਮ
January 20, 2026
Voice of Punjab
ਜਲੰਧਰ (ਵੀਓਪੀ ਬਿਊਰੋ): ਬਸਤੀ ਮਿੱਠੂ ਦੀ ਸਮੂੰਹ ਸੰਗਤਾਂ ਅਤੇ ਨੌਜਵਾਨਾਂ ਵੱਲੋਂ ਸਿੱਖਾਂ ਦੇ ਹੱਕਾਂ ਦੀ ਰੱਖਿਆ, ਅਤੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਸਿੱਖ ਸੰਘਰਸ਼ ਕਮੇਟੀ ਦਾ ਗਠਨ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਖੇ ਕੀਤਾ ਗਿਆ, ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਵਿਕੀ ਸਿੰਘ ਖਾਲਸਾ ਨੇ ਕਿਹਾ ਕਿ ਕਮੇਟੀ ਦਾ ਮੁੱਖ ਮਕਸਦ ਬਾਣੀ ਅਤੇ ਬਾਣੇ ਦਾ ਪ੍ਰਚਾਰ ਕਰਨਾ, ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਅਤੇ ਬੇਅਦਬੀਆਂ ਨੂੰ ਰੋਕਣਾ ਹੋਵੇਗਾ। ਇਸ ਦੇ ਨਾਲ ਹੀ ਨੌਜਵਾਨਾ ਨੂੰ ਪਤਿਤਪੁਣੇ ਤੋਂ ਬਚਾਉਣਾ ਅਤੇ ਸਿੱਖੀ ਸਰੂਪ ਦੀ ਰੱਖਿਆ ਕਰਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਕਮੇਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ,ਅਤੇ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਰੱਖਦੀ, ਪਰ ਕੁਝ ਸ਼ਰਾਰਤੀ ਅਨਸਰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਨੂੰ ਰੋਕਣਾ ਕਮੇਟੀ ਦਾ ਮੁੱਖ ਉਦੇਸ਼ ਹੋਵੇਗਾ। ਇਸ ਦੇ ਨਾਲ ਹੀ ਅੰਮ੍ਰਿਤ ਸੰਚਾਰ ਅਤੇ ਦਸਤਾਰ ਕੈਂਪ ਲਗਾ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇਗਾ। ਕਮੇਟੀ ਵੱਲੋਂ ਗੁਰੂ ਘਰਾਂ ਦੀ ਸਾਂਭ–ਸੰਭਾਲ ਕੀਤੀ ਜਾਵੇਗੀ, ਅਤੇ ਨੌਜਵਾਨਾਂ ਲਈ ਮੁਫ਼ਤ ਗਤਕਾ ਆਦਿ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਪ੍ਰਧਾਨ ਨੇ ਕਿਹਾ ਕਿ ਵੱਧ ਤੋਂ ਵੱਧ ਮੈਂਬਰਾਂ ਨੂੰ ਕਮੇਟੀ ਨਾਲ ਜੋੜ ਕੇ ਇਸ ਦਾ ਵਿਸਥਾਰ ਪੰਜਾਬ ਪੱਧਰ ਤੱਕ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਗਈ ਹੈ।
ਅੰਤ ਵਿੱਚ ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਕਮੇਟੀ ਨਾਲ ਜੁੜਨ,ਇਸ ਮੌਕੇ ਤੇ ਸੁਖਦੇਵ ਸਿੰਘ ਪਰਮਾਰ ਗੁਰਜੀਤ ਸਿੰਘ ਸੋਨੂ ਫਿਰੋਜ਼ਪੁਰ ਪਰਮਜੀਤ ਸਿੰਘ ਪ੍ਰਧਾਨ ਸੁਰਜੀਤ ਸਿੰਘ ਮੁਸਾਫਰ ਕੌਂਸਲਰ ਮੁਕੇਸ਼ ਸੇਠੀ, ਪ੍ਰਧਾਨ ਗਿਆਨ ਸਿੰਘ ਬੱਬੂ ਰਠੋੜ, ਵਰ੍ਹਿਆਮ ਸਿੰਘ, ਗੁਰਨਾਮ ਸਿੰਘ, ਗੁਰਮੇਲ ਸਿੰਘ ਗੋਗੀ, ਗਗਨ ਡਾਵਰ, ਪ੍ਰੀਤਮ ਸਿੰਘ ਬਾਵਾ, ਸੁਖਦੇਵ ਸਿੰਘ ਸੁੱਖਾ ਸਿਲਿੰਡਰ,ਮਨਜੀਤ ਸਿੰਘ ਫੋਂਟੀ,ਨਵਜੋਤ ਸਿੰਘ ਚਿੰਟੂ, ਸ਼ੈਂਪੀ ਪਰਮਾਰ, ਮੰਗਲ ਸਿੰਘ, ਸੰਨੀ ਰਠੋਰ, ਅੰਮ੍ਰਿਤਪਾਲ ਸਿੰਘ ਕਾਕਾ, ਜਸਵਿੰਦਰ ਸਿੰਘ ਬੰਟੀ, ਸੁੱਚਾ ਸਿੰਘ ਵਨਰਾਜ, ਜਰਨੈਲ ਸਿੰਘ ਜੈਲਾ, ਬਲਵੀਰ ਸਿੰਘ ਬਿੱਟੂ, ਸਾਹਿਬ ਸਿੰਘ ਸਾਬੀ, ਬਲਜੀਤ ਸਿੰਘ, ਤਰਸੇਮ ਸਿੰਘ ਜੋਨੀਂ, ਰਾਜਵੀਰ ਸਿੰਘ ਰਾਜਾ ਬੱਬੂ ਰਠੋੜ, ਯੂਵੀ ਪਰਮਾਰ ਜਸਪਾਲ ਸਿੰਘ, ਗਤਕਾ ਮਾਸਟਰ ਜਗਦੀਸ਼ ਸਿੰਘ ਅਡਵਾਨੀ, ਜੀ ਐਮਪੀ ਜੀ ਸਤਨਾਮ ਸਿੰਘ ਬੰਟੀ, ਕਰਨੈਲ ਸਿੰਘ, ਮੰਗਲ ਸਿੰਘ, ਵਿੱਕੀ ਆਰਟ ਜੀ ਸਿੰਘ, ਪਰਮਜੀਤ ਸਿੰਘ ਪਿਕੀ, ਸੰਦੀਪ ਸਿੰਘ, ਬਾਬਾ ਕਮਲਜੀਤ ਸਿੰਘ, ਸਰਬਜੀਤ ਸਿੰਘ ਸੰਨੀ ਆਦਿ ਹਾਜਿਰ ਸਨ।
Post navigation
ਨਿਤਿਨ ਨਬੀਨ ਬਣੇ ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਸਰਕਾਰ ਨੇ ਕਰ’ਤੇ ਵੱਡੇ ਫੈਸਲੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us