ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ‘ਮੁਫਤ ਇਲਾਜ ਯੋਜਨਾ’, ਭਾਜਪਾ ਨੇ ਦੱਸਿਆ ਫੋਕਾ ਐਲਾਨ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੇ ਪੰਜਾਬ ਵਿੱਚ ਮੁਫਤ ਸਿਹਤ ਯੋਜਨਾ ਸ਼ੁਰੂ ਕੀਤੀ ਹੈ। ਇਸ ਨੂੰ ਲੈ ਕੇ ਹੁਣ ਸਿਆਸੀ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਹੈਲਥ ਕਾਰਡ ਸਕੀਮ ਨੂੰ ਲੈ ਕੇ ਬੀਜੇਪੀ ਨੇ ਸਵਾਲ ਚੁੱਕੇ ਹਨ।
ਗੱਲਬਾਤ ਦੌਰਾਨ ਬੀਜੇਪੀ ਜਲੰਧਰ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਲਾਂਚ ਕੀਤੇ ਹੈਲਥ ਕਾਰਡ ਇੱਕ ਫੋਕਾ ਕਾਰਡ ਹੈ ਕਿਉਂਕਿ ਇਹ ਸਿਰਫ ਐਲਾਨ ਹੀ ਰਹਿ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਕਾਡ ਚਲਾਉਣ ਜੋਗੇ ਪੈਸੇ ਹੀ ਨਹੀਂ ਤਾਂ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਕਿਵੇਂ ਮਿਲੇਗਾ।
ਉਹਨਾਂ ਨੇ ਦੱਸਿਆ ਕਿ ਸਰਕਾਰ ਜੋ ਵਾਅਦਾ ਕਰ ਰਹੀ ਹੈ ਕਿ ਲੋਕਾਂ ਨੂੰ 10 ਲੱਖ ਸਿਹਤ ਬੀਮਾ ਮਿਲੇਗਾ ਉਸ ਜਗ੍ਹਾ ਬਜਟ ਸਰਕਾਰ ਕਿੱਥੋਂ ਲਿਆਵੇਗੀ।
ਪ੍ਰੈੱਸ ਕਾਨਫਰੰਸ ‘ਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਚੱਕੇ ਨੇ ਕਿ ਜੋ ਸਕੀਮ ਉਹਨਾਂ ਨੇ ਲਾਂਚ ਕੀਤੀ ਹੈ। ਉਸਦਾ ਰੋਡ ਮੈਪ ਕੀ ਹੈ, ਉਸ ਨੂੰ ਕਿਵੇਂ ਇੰਪੈਰ ਕਰੋਗੇ ਕਿਵੇਂ ਉਹ ਵਰਕ ਕਰੇਗਾ ਇਸ ਬਾਰੇ ਜਨਤਾ ਨੂੰ ਦੱਸਿਆ ਜਾਵੇ।


