ਕਾਰ ‘ਚ ਜਿੰਦਾ ਸੜੀਆਂ ਮਾਂ-ਧੀ ਦੀ ਮੌ+ਤ ਮਾਮਲੇ ‘ਚ ਵੱਡਾ ਖੁਲਾਸਾ, ਭਰਾ ਨੇ ਹੀ ਕੀਤਾ ਸੀ ਕ+ਤ+ਲ

ਕਾਰ ‘ਚ ਜਿੰਦਾ ਸੜੀਆਂ ਮਾਂ-ਧੀ ਦੀ ਮੌ+ਤ ਮਾਮਲੇ ‘ਚ ਵੱਡਾ ਖੁਲਾਸਾ, ਭਰਾ ਨੇ ਹੀ ਕੀਤਾ ਸੀ ਕ+ਤ+ਲ

ਸੰਗਰੂਰ (ਵੀਓਪੀ ਬਿਊਰੋ) ਬੀਤੀ 17 ਜਨਵਰੀ ਨੂੰ ਸੰਗਰੂਰ ‘ਚ ਇੱਕ ਹਾਦਸਾ ਹੋਇਆ ਸੀ ਅਤੇ ਕਾਰ ਵਿੱਚ ਮਾਂ-ਧੀ ਜਿੰਦਾ ਸੜ ਗਈਆਂ ਸਨ। ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਹੁਣ ਇਸ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਉਕਤ ਮਾਂ-ਧੀ ਹਾਦਸੇ ਨਾਲ ਨਹੀਂ ਮਰੀਆਂ ਸਨ, ਸਗੋਂ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਅਤੇ ਉਸਦਾ ਭਰਾ ਦੋਵੇਂ ਹੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਉਸਦੇ ਸਕੇ ਭਰਾ ਨੇ ਹੀ ਫਿਲਮੀ ਸਟਾਈਲ ਵਿੱਚ ਸ਼ਾਤਿਰ ਤਰੀਕੇ ਨਾਲ ਦਿੱਤਾ ਆਪਣੀ ਹੀ ਮਾਂ ਅਤੇ ਭੈਣ ਦੇ ਕਤਲ ਨੂੰ ਦਿੱਤਾ ਅੰਜਾਮ ਦਿੱਤਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ 17 ਜਨਵਰੀ ਨੂੰ ਇੱਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਦੋ ਮਾਵਾਂ-ਧੀਆਂ ਜਿੰਦਾ ਕਾਰ ਵਿੱਚ ਸੜ ਗਈਆਂ ਸੀ ਪਰ ਜੋ ਇਨਪੁੱਟ ਮਿਲ ਰਹੀ ਸੀ ਉਸ ਦੇ ਆਧਾਰ ਦੇ ਉੱਪਰ ਜਦੋਂ ਇਹਦੀ ਤਫਤੀਸ਼ ਕੀਤੀ ਗਈ ਤਾਂ ਮ੍ਰਿਤਕ ਲੜਕੀ ਦਾ ਭਰਾ ਹੀ ਦੋਨਾਂ ਮਾਵਾਂ ਧੀਆਂ ਦਾ ਕਾਤਲ ਨਿਕਲਿਆ ਸ਼ਰਾਬ ਦੀ ਜਾਂਚ ਦੇ ਵਿੱਚ ਇਹ ਮਾਮਲਾ ਪ੍ਰੋਪਰਟੀ ਡਿਸਪਿਊਟ ਦਾ ਨਿਕਲਿਆ। ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਾਰ ਕਤਲ ਦੀ ਵਾਰਦਾਤ ਨੂੰ ਅੰਜਾਮ ਕਿਸ ਤਰੀਕੇ ਨਾਲ ਦਿੱਤਾ ਗਿਆ ਕੀ ਘਰ ਦੇ ਵਿੱਚ ਕਤਲ ਕਰਕੇ ਘਟਨਾ ਵਾਲੀ ਜਗ੍ਹਾ ਦੇ ਉੱਪਰ ਲਜਾਇਆ ਗਿਆ ਜਾਂ ਉੱਥੇ ਹੀ ਪੰਜਾਬ ਦਿੱਤਾ ਗਿਆ ਫਿਲਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

error: Content is protected !!