ਸਕੂਲ ਦੇ ਪਾੜ੍ਹੇ ਬਣੇ ਕਾਤ+ਲ, ਦੋਸਤ ਨੂੰ ਜਾਨੋਂ ਮਾਰਿਆ

ਸਕੂਲ ਦੇ ਪਾੜ੍ਹੇ ਬਣੇ ਕਾਤ+ਲ, ਦੋਸਤ ਨੂੰ ਜਾਨੋਂ ਮਾਰਿਆ

ਵੀਓਪੀ ਬਿਊਰੋ – ਅਪਰਾਧ ਪੰਜਾਬ ਵਿੱਚ ਇੰਨਾ ਵਧ ਗਿਆ ਹੈ ਕਿ ਨਾਬਾਲਗ ਤੇ ਸਕੂਲਾਂ ਦੇ ਵਿਦਿਆਰਥੀ ਵੀ ਇਸ ਤੋਂ ਅਛੂਤੇ ਨਹੀਂ ਹਨ। ਮਾਮਲਾ ਸਾਹਮਣੇ ਆਇਆ ਹੈ ਖਮਾਣੋਂ ਤੋਂ ਜਿੱਥੇ ਸਕੂਲ ਵਿਦਿਆਰਥੀ ਨੇ ਹੀ ਕਤਲ ਕਰ ਦਿੱਤਾ ਹੈ।

ਖਮਾਣੋਂ ਦੇ ਇੱਕ ਨਿੱਜੀ ਸਕੂਲ ਚ 12ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਆਪਣੇ ਹੀ ਦੋਸਤ ਦਾ -ਬੇਰਹਿਮੀ ਨਾਲ ਨਾਲ ਕਤਲ ਕਰ ਦਿੱਤਾ। 17 ਸਾਲਾ ਬਾਰ੍ਹਵੀਂ ਕਲਾਸ ਦਾ ਮੈਡੀਕਲ ਦਾ ਵਿਦਿਆਰਥੀ ਸੀ ਜੋ ਖਮਾਣੋ ਦੇ ਨਿੱਜੀ ਸਕੂਲ ਚ ਪੜ੍ਦਾ ਸੀ। ਜਿਸ ਦਾ ਮਾਮੂਲੀ ਤਕਰਾਰ ਬਾਅਦ ਦੋਸਤਾਂ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਫਿਲਹਾਲ ਥਾਣਾ ਖਮਾਣੋਂ ਦੇ ਮੁੱਖ ਅਫਸਰ ਸੁਰੇਸ਼ ਕੁਮਾਰ ਨੇ ਇਸ ਘਟਨਾ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਪੁਲਿਸ ਨੇ ਦੋ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

error: Content is protected !!