ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਆਇਆ ਨੌਜਵਾਨ

ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਦੇ ਪਿੰਡ ਗਾਹਲੜੀ ਨੇੜੇ ਇੱਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਟਰੈਕਟਰ-ਟਰਾਲੀ ਚਲਾ ਰਿਹਾ ਸੀ ਅਤੇ ਇਸ ਦੌਰਾਨ ਹੀ ਉਸ ਦੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਦਾਸਪੁਰ ਦੇ ਨੇੜਲੇ ਪਿੰਡ ਗਾਹਲੜੀ ਦੇ ਨਜ਼ਦੀਕੀ ਪਿੰਡ ਨੌਸ਼ਹਿਰਾ ਦਾ ਰਹਿਣ ਵਾਲਾ ਸੀ ਅਤੇ ਕੁਲਵਿੰਦਰ ਸਿੰਘ ਕਿੰਦਾ ਨਾਮ ਦਾ ਇਹ ਨੌਜਵਾਨ ਬਟਾਲਾ ਸ਼ੂਗਰ ਮਿੱਲ ਦੇ ਵਿੱਚ ਗੰਨਾ ਅਨਲੋਡ ਕਰਕੇ ਵਾਪਸ ਘਰ ਆ ਰਿਹਾ ਸੀ ਤਾਂ ਪਿੰਡ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ‘ਤੇ ਹੀ ਤਿੱਖਾ ਮੋੜ ਹੋਣ ਕਰਕੇ ਟਰੈਕਟਰ-ਟਰਾਲੀ ਦਾ ਅਚਾਨਕ ਸੰਤੁਲਨ ਵਿਗਨ ਕਾਰਨ ਉਸਦਾ ਟਰੈਕਟਰ ਸੜਕ ਤੋਂ ਹੇਠਾਂ ਉਤਰ ਗਿਆ ਅਤੇ ਨੌਜਵਾਨ ਕੁਲਵਿੰਦਰ ਸਿੰਘ ਕਿੰਦਾ ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ।

