ਡੇਰਾ ਬਿਆਸ ਮੁਖੀ ਨੇ ਮਜੀਠੀਆ ਨੂੰ ਦੱਸਿਆ ਬੇਕਸੂਰ, CM ਮਾਨ ਨੇ ਕਿਹਾ- ਮੁਲਾਕਾਤੀ ਹੀ ਜੱਜ ਬਣ ਗਏ

ਡੇਰਾ ਬਿਆਸ ਮੁਖੀ ਨੇ ਮਜੀਠੀਆ ਨੂੰ ਦੱਸਿਆ ਬੇਕਸੂਰ, CM ਮਾਨ ਨੇ ਕਿਹਾ- ਮੁਲਾਕਾਤੀ ਹੀ ਜੱਜ ਬਣ ਗਏ

ਵੀਓਪੀ ਬਿਊਰੋ – ਇਸ ਸਮੇਂ ਪੰਜਾਬ ਦੀ ਸਿਆਸਤ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਦਿੱਤੇ ਬਿਆਨ ਕਿ “ਮਜੀਠੀਆ ‘ਤੇ ਨਸ਼ੇ ਦਾ ਕੇਸ ਝੂਠਾ ਹੈ” ਨੂੰ ਲੈ ਕੇ ਸਿਆਸਤ ਗਰਮੀ ਗਈ ਹੈ। ਇਸ ਸਾਰੇ ਮਾਮਲੇ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾ ਕਿਸੇ ਦਾ ਨਾਮ ਲਏ ਤੰਜ ਕੱਸਿਆ ਹੈ ਅਤੇ ਟਵੀਟ ਕੀਤਾ ਕਿ
ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ
ਅਦਾਲਤਾਂ ਦਾ ਓਥੇ ਰੱਬ ਰਾਖਾ
ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ …
ਡੇਰਾ ਬਿਆਸ ਮੁਖੀ ਨੇ ਕੱਲ ਬਿਕਰਮ ਮਜੀਠੀਆ ਦੇ ਨਾਲ ਨਾਭਾ ਜੇਲ ਵਿੱਚ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਡੇਰਾ ਮੁਖੀ ਗੁਰਿੰਦਰ ਢਿੱਲੋ ਨੇ ਬੋਲਦਿਆਂ ਕਿਹਾ ਸੀ ਕਿ ਬਿਕਰਮ ਮਜੀਠੀਆ ਬੇਕਸੂਰ ਹਨ ਉਨਾ ਖਿਲਾਫ ਝੂਠਾ ਮੁਕਦਮਾ ਦਰਜ ਹੈ।

ਉੱਥੇ ਹੀ ਹੁਣ ਸਿਆਸੀ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦਾ ਵਿਰੋਧ ਕਰਨ ਲੱਗੇ ਹਨ। ਭਾਜਪਾ ਆਗੂ ਪ੍ਰਿਤਪਾਲ ਸਿੰਘ ਨੇ ਕਿਹਾ ਕਿ “ਅੱਤ ਤੇ ਖ਼ੁਦਾ ਦਾ ਵੈਰ ਹੁੰਦਾ !
ਹੁਣ ਤੁਸੀਂ ਰੱਬੀ ਰੂਹਾਂ ਨੂੰ ਟਿੱਚਰਾਂ ਕਰਨ ਲੱਗ ਗਏ,
ਮੁੱਖ ਮੰਤਰੀ ਸਾਬ ਇਹ ਗਲਤ ਹੈ !

ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਨੇ,
ਪਰ ਤੁਹਾਨੂੰ ਕੌਣ ਸਮਝਾਏ !
ਡੇਰਾ ਦੀ ਸੰਗਤ ਤੇ ਪੰਜਾਬ ਦੀ ਜਨਤਾ ਇਸ ਅਪਮਾਨ ਦਾ ਜਵਾਬ ਦੇਵੇਗੀ !

error: Content is protected !!