ਕੁੜੀ ਨਾਲ ਪੇਕਿਆਂ ਤੋਂ ਆਉਂਦੀ ਦੀਆਂ ਖੋਹ ਕੇ ਲੈ ਗਏ ਵਾਲੀਆਂ

ਕੁੜੀ ਨਾਲ ਪੇਕਿਆਂ ਤੋਂ ਆਉਂਦੀ ਦੀਆਂ ਖੋਹ ਕੇ ਲੈ ਗਏ ਵਾਲੀਆਂ

ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਕਲਾਨੌਰ ਰੋਡ ਦੇ ਪਿੰਡ ਗੋਸਲ ਨੇੜੇ ਔਰਤਾਂ ਦੇ ਨਾਲ ਲੁੱਟ-ਖੋਹ ਦੀ ਘਟਨਾ ਵਾਪਰੀ ਹੈ। ਇੱਥੇ ਪਿੰਡ ਮਾਨੇਪੁਰ ਜਾ ਰਹੀ ਸਕੂਟੀ ਸਵਾਰ ਔਰਤ ਤੋਂ ਬਾਈਕ ਸਵਾਰ ਲੁਟੇਰੇ ਦੋਵੇਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਮਨਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰੋਂ ਵਾਪਸ ਆਪਣੀ ਲੜਕੀ ਨਾਲ ‌ ਸਕੂਟਰੀ ਦੇ ਪਿੱਛੇ ਬੈਠ ਕੇ ‌ਆਪਣੇ ਘਰ ਪਿੰਡ ਮਾਨੇਪੁਰ ਜਾ ਰਹੀ ਸੀ। ਜਦੋਂ ਗੋਸਲ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ਤੇ ਦੋ ਮੁੰਡੇ ਆਏ , ਉਹਨਾਂ ਦੇ ਨਜ਼ਦੀਕ ਆ ਕੇ ਉਹਨਾਂ ਨੇ ਮੋਟਰਸਾਈਕਲ ਹੋਲੀ ਕੀਤਾ ਤੇ ਪਿੱਛੇ ਬੈਠੇ ਮੁੰਡੇ ਨੇ ਫੁਰਤੀ ਨਾਲ ਉਸਦੇ ਦੋਹਾਂ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ। ਉੱਥੇ ਹੀ ਮੌਕੇ ‘ਤੇ ਇਕੱਠੇ ਹੋਏ ਸਥਾਨਕ ਵਾਸੀਆਂ ਵਿੱਚੋਂ ਇੱਕ ਨੇ ਕਿਹਾ ਕਿ ਦਿਨ-ਦਿਹਾੜੇ ਅਜਿਹੀਆਂ ਘਟਨਾਵਾਂ ਹੋਣਾ ਬੇਹਦ ਮੰਦਭਾਗਾ ਹੈ। ਪੁਲਿਸ ਨੂੰ ਇਹਨਾਂ ਝਪਟਮਾਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

error: Content is protected !!