ਮਕਾਨ ਮਾਲਕ ਨਿਕਲਿਆ ਹੈਵਾਨ, ਕਿਰਾਏਦਾਰ ਔਰਤ ਨੂੰ ਕਰਨੀ ਪਈ ਖੁਦ+ਕੁਸ਼ੀ
ਵੀਓਪੀ ਬਿਊਰੋ – ਲੁਧਿਆਣਾ ਤੋਂ ਅਜੀਬੋ-ਗਰੀਬ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਔਰਤ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦਾ ਮਕਾਨ ਮਾਲਕ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਮਾਮਲਾ ਜਾਗੀਰਪੁਰ ਸਥਿਤ ਸੁਰਜੀਤ ਕਲੋਨੀ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਕਨ ਮਾਲਕ ਨੇ ਉਕਤ ਔਰਤ ਦੀ ਨਹਾਉਂਦੇ ਹੋਏ ਦੀ ਵੀਡੀਓ ਬਣਾ ਲਈ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰ ਰਿਹਾ ਸੀ, ਇਸ ਤੋਂ ਪਰੇਸ਼ਾਨ ਹੋ ਕੇ ਹੀ ਉਸ ਨੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ।
ਮ੍ਰਿਤਕਾ ਦੀ ਪਛਾਣ ਰੋਜ਼ੀ ਵਜੋਂ ਹੋਈ ਹੈ। ਪਰਿਵਾਰ ਅਨੁਸਾਰ ਰੋਜ਼ੀ ਦਾ ਪਤੀ ਪਿਛਲੇ ਪੰਜ ਮਹੀਨਿਆਂ ਤੋਂ ਰੁਜ਼ਗਾਰ ਲਈ ਵਿਦੇਸ਼ ਗਿਆ ਹੋਇਆ ਸੀ। ਰੋਜ਼ੀ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ, ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਉਸ ‘ਤੇ ਸੀ। ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਜਿਸ ਘਰ ਵਿਚ ਉਹ ਰਹਿ ਰਹੀ ਸੀ, ਉਸ ਦਾ ਮਕਾਨ ਮਾਲਕ ਉਸ ਲਈ ਸਰਾਪ ਸਾਬਤ ਹੋਵੇਗਾ।
ਰੋਜ਼ੀ ਦੇ ਪਿਤਾ ਨੇ ਦੱਸਿਆ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਮ੍ਰਿਤਕਾ ਨੇ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਉਸ ਨੇ ਮਕਾਨ ਮਾਲਕ ‘ਤੇ ਸਪੱਸ਼ਟ ਤੌਰ ‘ਤੇ ਗੰਭੀਰ ਇਲਜ਼ਾਮ ਲਗਾਏ ਸਨ। ਸੂਤਰਾਂ ਅਨੁਸਾਰ ਰੋਜ਼ੀ ਨੇ ਅਤਿ ਦਾ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ‘ਤੇ ਕਈ ਵੀਡੀਓ ਕਲਿੱਪ ਰਿਕਾਰਡ ਕੀਤੇ ਸਨ। ਫਿਲਹਾਲ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

