ਕੁਲਚੇ-ਛੋਲੇ ਵੇਚਣ ਨੂੰ ਚਾਚਾ-ਚਾਚਾ ਕਹਿ ਕੇ 20 ਹਜ਼ਾਰ ਦਾ ਚੂਨਾ ਲਾ ਗਿਆ ਨੌਸਰਬਾਜ਼
ਖੰਨਾ (ਵੀਓਪੀ ਬਿਊਰੋ) ਇੱਥੋ ਦੇ ਸਰਾਫਾ ਬਾਜ਼ਾਰ ਵਿੱਚ ਛੋਲੇ ਕੁਲਚੇ ਦੀ ਰੇਹੜੀ ਲਗਾਉਣ ਵਾਲੇ ਨਾਲ 20 ਹਜ਼ਾਰ ਰੁਪਏ ਦੀ ਠੱਗੀ ਵੱਜ ਗਈ। ਸੀਸੀਟੀਵੀ ਕੈਮਰੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕੀ ਇਕ ਵਿਅਕਤੀ ਆ ਕੇ ਕੁਲਚੇ ਬਣਾਉਣ ਵਾਲੇ ਕੋਲ ਰੁਕਦਾ ਹੈ ਅਤੇ ਕੁਲਚਾ ਲੈ ਕੇ ਆਪਣੀ ਜੇਬ੍ਹ ਵਿਚੋਂ ਪੈਸੇ ਕੱਢ ਕੇ ਦਿੰਦਾ ਹੈ। ਉਸ ਤੋਂ ਬਾਅਦ ਉਹ ਕੁਲਚੇ ਵਾਲੇ ਨਾਲ ਪੈਰੀ ਪੈ ਹਾਸੀ ਮਜ਼ਾਕ ਕਰਦਾ ਹੈ, ਜਦੋ ਉਹ ਓਥੋਂ ਚਲਾ ਜਾਂਦਾ ਹੈ ਤਾਂ ਕੁਲਚੇ ਵਾਲਾ ਵੀ ਉਸਦੇ ਪਿੱਛੇ ਭੱਜਦਾ ਹੈ, ਐਨੀ ਦੇਰ ‘ਚ ਨੌਸਰਬਾਜ਼ ਭੱਜ ਕੇ ਦੂਰ ਨਿੱਕਲ ਜਾਂਦਾ ਹੈ।
ਪੀੜਤ ਬਰੇਲੀ ਅਨੁਸਾਰ ਨੌਸਰਬਾਜ਼ ਪਹਿਲਾ ਵੀ ਉਸ ਕੋਲੋਂ ਕੁਲਚੇ ਲੈ ਕੇ ਜਾਂਦਾ ਸੀ ਅਤੇ ਅੱਜ ਉਸ ਨੇ ਕੁਲਚਾ ਖਾ ਕੇ 20 ਰੁਪਏ ਦਿੱਤੇ ਅਤੇ ਫੇਰ ਉਹ ਚਾਚਾ ਚਾਚਾ ਕਹਿ ਕੇ ਉਸ ਦੇ ਪੈਰੀਂ ਹੱਥ ਲਗਾਉਣ ਲੱਗ ਪਿਆ ਪੈਰੀਂ ਹੱਥ ਲਗਾਉਣ ਦੌਰਾਨ ਹੀ ਉਸ ਨੇ ਵੀਹ ਹਜ਼ਾਰ ਰੁਪਏ ਕੱਢ ਲਏ।


