ਗਾਜ਼ੀ ਗੁੱਲਾ ‘ਚ 3 ਮਨਚਲਿਆਂ ਦਾ ਚੜ੍ਹਿਆ ਕੁੱਟਾਪਾ, ਕੁੜੀ ਨਾਲ ਕਰਦੇ ਸੀ ਛੇੜਖਾਨੀ

ਗਾਜ਼ੀ ਗੁੱਲਾ ‘ਚ 3 ਮਨਚਲਿਆਂ ਦਾ ਚੜ੍ਹਿਆ ਕੁੱਟਾਪਾ, ਕੁੜੀ ਨਾਲ ਕਰਦੇ ਸੀ ਛੇੜਖਾਨੀ

ਵੀਓਪੀ ਬਿਊਰੋ – ਜਲੰਧਰ ਵਿੱਚ ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਜਿਸ ਵਿੱਚ ਮਾਰ-ਕੁਟਾਈ ਤੇ ਹੰਗਾਮੇ ਦੀਆਂ ਖਬਰਾਂ ਹੁੰਦੀਆਂ ਹਨ। ਹੁਣ ਮਾਮਲਾ ਸਾਹਮਣੇ ਆਇਆ ਹੈ ਗਾਜ਼ੀ ਗੁੱਲਾ ਇਲਾਕੇ ਤੋਂ ਜਿੱਥੇ ਕੁੜੀ ਨਾਲ ਛੇੜਛਾੜ ਦੇ ਇਲਜ਼ਾਮਾਂ ਤਹਿਤ 3 ਮਨਚਲਿਆਂ ਦੀ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ।

ਜਾਣਕਾਰੀ ਮੁਤਾਬਕ ਇੱਕ ਕੁੜੀ, ਜੋ ਕਿ ਆਪਣੇ ਪਿਤਾ ਨਾਲ ਬਾਈਕ ‘ਤੇ ਜਾ ਰਹੀ ਸੀ ਤਾਂ ਰਸਤੇ ਵਿੱਚ ਤਿੰਨ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕੀਤੀ। ਜਦੋਂ ਪਿਤਾ ਨੇ ਇਤਰਾਜ਼ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ, ਨੇੜੇ-ਤੇੜੇ ਲੋਕ ਇਕੱਠੇ ਹੋ ਗਏ, ਗੁੱਸੇ ਵਿੱਚ ਆ ਗਏ ਅਤੇ ਨੌਜਵਾਨਾਂ ਨਾਲ ਕੁੱਟਮਾਰ ਕਰਨ ਲੱਗੇ।

ਭੀੜ ਨੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਵਾਈ।

error: Content is protected !!