ਇੰਝ ਵੀ ਵੱਜ ਜਾਂਦੀ ਹੈ ਠੱਗੀ… ਚਾਂਦੀ ਦਾ ਕਹਿ ਕੇ ਗਿਲਟ ਦੇ ਸਿੱਕੇ ਵੇਚੀ ਜਾ ਰਹੇ ਲੋਕ

ਇੰਝ ਵੀ ਵੱਜ ਜਾਂਦੀ ਹੈ ਠੱਗੀ… ਚਾਂਦੀ ਦਾ ਕਹਿ ਕੇ ਗਿਲਟ ਦੇ ਸਿੱਕੇ ਵੇਚੀ ਜਾ ਰਹੇ ਲੋਕ


ਗੁਰਦਾਸਪੁਰ (ਵੀਓਪੀ ਬਿਊਰੋ) ਅੱਜ ਕੱਲ ਦੇ ਸਮੇਂ ਵਿੱਚ ਠੱਗੀ ਦਾ ਰੁਝਾਨ ਕਾਫੀ ਵਧ ਗਿਆ ਹੈ, ਸ਼ਾਤਿਰ ਠੱਗ ਭੋਲੇ ਭਾਲੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਝਾਂਸੇ ਵਿੱਚ ਫਸਾ ਲੈਂਦੇ ਨੇ ਅਤੇ ਠੱਗੀਆਂ ਮਾਰ ਕੇ ਉਹਨਾਂ ਨੂੰ ਕੰਗਾਲ ਕਰ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਗੁਰਦਾਸਪੁਰ ਤੋਂ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਗੁਰਦਾਸਪੁਰ ਦੇ ਅੰਦਰੂਨੀ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਨਕਲੀ ਚਾਂਦੀ ਵੇਚਣ ਆਈ ਮਹਿਲਾ ਨੂੰ ਬਾਜ਼ਾਰ ਦੇ ਸੁਨਿਆਰਿਆਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੁਨਿਆਰਿਆਂ ਦਾ ਦੋਸ਼ ਹੈ ਕਿ ਇਹ ਔਰਤ ਰਾਜਸਥਾਨੀ ਔਰਤਾਂ ਦੇ ਇੱਕ ਗਿਰੋਹ ਨਾਲ ਸੰਬੰਧਿਤ ਜੋ ਪਹਿਲਾਂ ਵੀ ‌ਬਾਜ਼ਾਰ ਦੇ ਕਈ ਸੁਨਿਆਰਿਆਂ ਦੀਆਂ ਦੁਕਾਨਾਂ ਤੇ ਚਾਂਦੀ ਦੇ ਨਕਲੀ ਸਿੱਕੇ ਵੇਚ ਕੇ ਠੱਗੀ ਮਾਰ ਚੁੱਕੀਆਂ ਹਨ।

ਅਜੇ ਸੂਰੀ ਨਾਮ ਦੇ ਸੁਨਿਆਰੇ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ ਮਹਿਲਾ ਨੇ ਆ ਕੇ ਚਾਂਦੀ ਦੇ ‌ ਕੁਝ ਸਿੱਕੇ ਵੇਚਣ ਦੀ ਕੋਸ਼ਿਸ਼ ਕੀਤੀ ਅਤੇ ਉਸਦੇ ਬਦਲੇ ਵਿੱਚ ਇੱਕ ਚਾਂਦੀ ਦਾ ਕੜਾ ਲੈ ਲਿਆ ਪਰ ਸ਼ੱਕ ਹੋਣ ਤੇ ਜਦੋਂ ਸਿੱਕਿਆਂ ਦੀ ਜਾਂਚ ਕੀਤੀ ਤਾਂ ਜਾਂਚ ਕਰਨ ਤੇ ਔਰਤ ਵੱਲੋਂ ਦਿੱਤੇ ਗਏ ਸਿੱਕੇ ਗਿਲਟ ਦੇ ਨਿਕਲੇ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਕੁਝ ਹੋਰ ਸੁਨਿਆਰੇ ਦਾ ਦੋਸ਼ ਹੈ ਕਿ ਅਜਿਹੇ ਹੁਲੀਏ ਵਾਲੀਆ ਕੁਝ ਔਰਤਾਂ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ।

error: Content is protected !!