ਹੈਰੋਇਨ ਵੇਚਦੀਆਂ ਜਨਾਨੀਆਂ ਗ੍ਰਿਫ਼ਤਾਰ, ਇੱਕ ਸਾਬਕਾ ਫੌਜੀ ਤੇ ਸਸਪੈਂਡ ਪੁਲਿਸ ਮੁਲਾਜ਼ਮ ਵੀ ਗਿਰੋਹ ‘ਚ

ਹੈਰੋਇਨ ਵੇਚਦੀਆਂ ਜਨਾਨੀਆਂ ਗ੍ਰਿਫ਼ਤਾਰ, ਇੱਕ ਸਾਬਕਾ ਫੌਜੀ ਤੇ ਸਸਪੈਂਡ ਪੁਲਿਸ ਮੁਲਾਜ਼ਮ ਵੀ ਗਿਰੋਹ ‘ਚ

ਫਰੀਦਕੋਟ (ਵੀਓਪੀ ਬਿਊਰੋ) ਨਸ਼ਾ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰ ‘ਤੇ ਲੱਗਾ ਹੋਇਆ ਹੈ ਅਤੇ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਨਸ਼ਾ ਖਤਮ ਕਰਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਸ਼ਾ ਤਸਕਰ ਸੁਧਰ ਨਹੀਂ ਰਹੇ। ਹੁਣ ਮਾਮਲਾ ਫਰੀਦਕੋਟ ਦਾ ਹੀ ਲੈ ਲਓ, ਜਿੱਥੇ ਇੱਕ ਸਾਬਕਾ ਫੌਜੀ ਤੇ ਸਸਪੈਂਡ ਪੁਲਿਸ ਮੁਲਾਜ਼ਮ ਨਸ਼ਾ ਵੇਚਦੇ ਫੜ੍ਹੇ ਗਏ ਉੱਥੇ ਹੀ ਇਨ੍ਹਾਂ ਦੇ ਗਿਰੋਹ ‘ਚ 2 ਜਨਾਨੀਆਂ ਵੀ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਪੰਜ ਕਿਲੋ ਦੇ ਕਰੀਬ ਹੀਰੋਇਨ ਦੇ ਨਾਲ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੇਲ ਅੰਦਰੋਂ ਮੋਬਾਇਲ ਦੀ ਰਿਕਵਰੀ ਹੋਈ ਸੀ ਅਤੇ ਜਿਸ ਦੇ ਬਾਅਦ ਇਸ ਦੀ ਟੈਕਨੀਕਲ ਤਫਸ਼ੀਸ਼ ਦੇ ਦੌਰਾਨ ਕੁਝ ਸ਼ੱਕੀ ਨਜ਼ਰ ਆਇਆ ਅਤੇ ਜਿਸ ਦੇ ਦੌਰਾਨ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਜੇਲ ਦੇ ਅੰਦਰ ਬੈਠੇ ਹੋਏ ਹੀ ਇੱਕ ਵੱਡਾ ਕਰਾਈਮ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਤਾਰ ਅੰਤਰਰਾਸ਼ਟਰੀ ਤਸਕਰਾਂ ਨਾਲ ਜੁੜੇ ਹੋਏ ਹਨ। ਇਸੇ ਮੋਬਾਇਲ ਦੀ ਜਾਣਕਾਰੀ ਤਹਿਤ ਪੁਲਿਸ ਵੱਲੋਂ ਇੱਕ ਥਾਰ ਗੱਡੀ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਚਾਰ ਲੋਕ ਸਵਾਰ ਸਨ ਜਿਨਾਂ ਵਿੱਚੋਂ ਇੱਕ ਮਹਿਲਾ ਵੀ ਸ਼ਾਮਿਲ ਸੀ

ਗੌਰਤਲਬ ਹੈ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਵਿੱਚ ਇੱਕ ਫੌਜੀ ਵੀ ਸ਼ਾਮਿਲ ਸੀ ਜਿਨ੍ਹਾਂ ਤੋਂ ਪੁਲਿਸ ਵੱਲੋਂ ਇੱਕ ਕਿਲੋ 800 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਅਤੇ ਅੱਗੇ ਇਸ ਮਾਮਲੇ ਦੀ ਹੋਰ ਤਫਤੀਸ਼ ਕਰਦੇ ਹੋਏ ਜਾਣਕਾਰੀ ਸਾਹਮਣੇ ਆਈ ਕਿ ਇਸ ਸਾਰੇ ਮਡਿਉਲ ਨੂੰ ਫਿਰੋਜਪੁਰ ਦਾ ਅਕਾਸ਼ਦੀਪ ਸਿੰਘ ਉਰਫ ਬੋਕਸਰ ਨਾਮ ਦਾ ਇੱਕ ਵਿਅਕਤੀ ਚਲਾ ਰਿਹਾ ਹੈ ਤਾਂ ਪੁਲਿਸ ਵੱਲੋਂ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਅਕਾਸ਼ਦੀਪ ਬੋਕਸਰ ਨਾਮ ਦੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਨਾਲ ਇੱਕ ਮਹਿਲਾ ਵੀ ਸ਼ਾਮਿਲ ਸੀ ਜੋ ਕਿ ਆਪਣੀ ਮਹਿੰਦਰਾ XUV 500 ਗੱਡੀ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਇਸ ਗੱਡੀ ਦੀ ਤਲਾਸ਼ੀ ਦੌਰਾਨ ਪੁਲਿਸ ਵੱਲੋਂ ਤਿੰਨ ਕਿਲੋ 796 ਗਰਾਮ ਹਰੋਇਨ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਇਹ ਹਰੋਇਨ ਸੀਲ ਬੰਦ ਸੀ ਅਤੇ ਇਹਨਾਂ ਉੱਤੇ ਹੁੱਕਾਂ ਲੱਗੀਆਂ ਹੋਈਆਂ ਸਨ ਜਿਸ ਤੋਂ ਸਾਫ ਜਾਹਿਰ ਹੁੰਦਾ ਕਿ ਇਸ ਨੂੰ ਡਰੋਨ ਜਰੀਏ ਹੀ ਭਾਰਤ ਦੀ ਸਰਹੱਦ ਦੇ ਅੰਦਰ ਪਹੁੰਚਾਇਆ ਗਿਆ।

error: Content is protected !!