Skip to content
Friday, April 24, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
February
22
ਗੀਤਾਂ ‘ਚ ਸ਼ਾਹੀ ਠਾਠ ਵਾਲਾ ਗੀਤਾ ਜ਼ੈਲਦਾਰ ਕੱਪੜਿਆਂ ਪਿੱਛੇ ਕੁੱਟਣ ਚਲਾ ਗਿਆ ਦੁਕਾਨਦਾਰ ਨੂੰ
Ajab Gajab
Crime
jalandhar
Latest News
National
Punjab
ਗੀਤਾਂ ‘ਚ ਸ਼ਾਹੀ ਠਾਠ ਵਾਲਾ ਗੀਤਾ ਜ਼ੈਲਦਾਰ ਕੱਪੜਿਆਂ ਪਿੱਛੇ ਕੁੱਟਣ ਚਲਾ ਗਿਆ ਦੁਕਾਨਦਾਰ ਨੂੰ
February 22, 2026
VOP TV
ਗੀਤਾਂ ‘ਚ ਸ਼ਾਹੀ ਠਾਠ ਵਾਲਾ ਗੀਤਾ ਜ਼ੈਲਦਾਰ ਕੱਪੜਿਆਂ ਪਿੱਛੇ ਕੁੱਟਣ ਚਲਾ ਗਿਆ ਦੁਕਾਨਦਾਰ ਨੂੰ
ਫਗਵਾੜਾ (ਵੀਓਪੀ ਬਿਊਰੋ) ਪੰਜਾਬ ਦੇ ਸਿੰਗਰ ਗਾਣਿਆਂ ਵਿੱਚ ਤਾਂ ਆਪਣੀ ਬੜੀ ਹੀ ਜਿਆਦਾ ਅਮੀਰਜਾਦੀ ਅਤੇ ਰਾਜਿਆ ਮਹਾਰਾਜਾ ਵਾਲੇ ਸ਼ਾਹੀ ਠਾਠ ਦਿਖਾਉਂਦੇ ਨੇ, ਜੱਟ ਐ ਕਰ ਦੇਣਗੇ ਜੱਟ ਓਹ ਕਰ ਦੇਣਗੇ ਜੱਟਾਂ ਕੋਲ ਪੈਸਾ ਬੜਾ ਜੱਟਾਂ ਕੋਲ ਗੱਡੀਆਂ ਬੜੀਆਂ, ਯਾਰਾਂ ਦੇ ਯਾਰ ਨੇ ਇਦਾਂ ਦੀਆਂ ਗੱਲਾਂ ਕਰਨ ਵਾਲੇ ਕਲਾਕਾਰ ਅਸਲੀਅਤ ‘ਚ ਪੰਜਾਬ ਅਤੇ ਜੱਟ ਕੌਮ ਨੂੰ ਢਾਹ ਲਾ ਰਹੇ ਨੇ। ਇਹ ਸੱਜ ਸਾਬਤ ਹੁੰਦਾ ਹੈ ਪੰਜਾਬੀ ਸਿੰਗਰ ਗੀਤਾ ਜ਼ੈਲਦਾਰ ਦੇ ਹਾਲ ਹੀ ਵਿੱਚ ਕੀਤੇ ਗਏ ਕਾਂਢ ਤੋਂ ਬਾਅਦ, ਜਿੱਥੇ ਗਾਣਿਆਂ ਵਿੱਚ ਰਾਜਾ ਮਹਾਰਾਜਾ ਵਾਲੇ ਠਾਠ ਰੱਖਣ ਵਾਲੇ ਪੰਜਾਬੀ ਸਿੰਗਰ ਨੇ ਫਗਵਾੜਾ ਵਿੱਚ ਇੱਕ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਉਹ ਵੀ ਕੁਝ ਕੁ 100 ਰੁਪਏ ਵਾਲੇ ਸੂਟ ਮਗਰ ਆਓ ਜਾਣਦੇ ਆ ਸਾਰਾ ਮਾਮਲਾ।
ਪੰਜਾਬੀ ਗਾਇਕ ਗੀਤਾ ਜ਼ੈਲਦਾਰ ‘ਤੇ ਫਗਵਾੜਾ ਦੇ ਇੱਕ ਦੁਕਾਨਦਾਰ ਵੱਲੋਂ ਆਪਣੇ ਨਾਲ ਉਸ ਦੀ ਦੁਕਾਨ ਅੰਦਰ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੁਕਾਨਦਾਰ ਵੱਲੋਂ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਡੀ ਦੀ ਹੱਟੀ ਦੁਕਾਨ ਦੇ ਮਾਲਕ ਨਿਸ਼ਾਂਤ ਬੱਤਰਾ ਨੇ ਦੱਸਿਆ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਕੁਛ ਕੱਪੜੇ ਉਹਨਾਂ ਨੂੰ ਦਿੱਤੇ ਸਨ, ਜਿਸ ਨੂੰ ਲੈ ਕੇ ਪਹਿਲਾਂ ਸਵੇਰੇ ਫੋਨ ‘ਤੇ ਉਸ ਵੱਲੋਂ ਉਹਨਾਂ ਨਾਲ ਗਾਲੀ ਗਲੌਚ ਕੀਤਾ ਗਿਆ ਤੇ ਧਮਕਿਆ ਦਿੱਤਾ ਗਿਆ, ਜਿਸ ਤੋਂ ਬਾਅਦ ਦੇਰ ਸ਼ਾਮ ਨੂੰ ਆਪਣੇ 10-12 ਸਾਥੀਆਂ ਨਾਲ ਖੁਦ ਗੀਤਾ ਜ਼ੈਲਦਾਰ ਉਹਨਾਂ ਦੀ ਦੁਕਾਨ ਵਿੱਚ ਆਇਆ ਅਤੇ ਆਉਂਦਿਆਂ ਹੀ ਮਿਸ ਬਿਹੇਵ ਕਰਨ ਲੱਗ ਪਿਆ ਅਤੇ ਉਸਦੇ ਸਾਥੀਆਂ ਨੇ ਹੱਥੋਪਾਈ ਕਰਕੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਹਨਾਂ ਦੱਸਿਆ ਕਿ ਕੁੜਤੇ ਪਜਾਮੇ ਦੇ ਕੱਪੜੇ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਹੈ ਜੋ ਕੱਪੜਾ ਕੋਈ ਜੇਕਰ ਖਰਾਬ ਹੋਇਆ ਸੀ ਤਾਂ ਉਹ ਉਸ ਦਾ ਨੁਕਸਾਨ ਭਰਨ ਨੂੰ ਤਿਆਰ ਸਨ ਪਰ ਦੁਕਾਨ ਅੰਦਰ ਵੜ ਕੇ ਬਦਮਾਸ਼ੀ ਕਰਨਾ ਕਿੰਨਾ ਕ ਜਾਇਜ਼ ਹੈ। ਇਸ ਬਾਬਤ ਹੁਣ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਨਿਸ਼ਾਨ ਬਤਰਾ ਵੱਲੋਂ ਲਿਖਤੀ ਦਰਖਾਸਤ ਮਿਲੀ ਹੈ ਐਤਵਾਰ 10 ਵਜੇ ਦਾ ਸਮਾਂ ਦੋਨੇ ਪਾਰਟੀਆਂ ਨੂੰ ਦਿੱਤਾ ਗਿਆ ਹੈ।
Post navigation
ਵਾਹਗਾ ਬਾਰਡਰ ਖੋਲ੍ਹ ਕੇ ਦੇਵਾਂਗੇ ਨੌਜਵਾਨਾਂ ਨੂੰ ਰੁਜ਼ਗਾਰ, ਪੰਜਾਬ ਨਹੀਂ ਰਹਿਣ ਦੇਵਾਂਗੇ ਇੱਕ ਵੀ ਗੈਂ+ਗਸਟਰ: ਸੁਖਬੀਰ ਬਾਦਲ
ਕੇ.ਐੱਸ. ਮੱਖਣ ਅਕਾਲੀ ਦਲ ‘ਚ ਸ਼ਾਮਲ, ਨਕੋਦਰ ਤੋਂ ਹੋ ਸਕਦੇ ਨੇ ਉਮੀਦਵਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us