ਸ਼ਰਾਬ ਘੁਟਾਲੇ ‘ਚੋਂ ਬਰੀ ਹੋਏ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ

ਸ਼ਰਾਬ ਘੁਟਾਲੇ ‘ਚੋਂ ਬਰੀ ਹੋਏ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ

ਵੀਓਪੀ ਬਿਊਰੋ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਕਿਉਂਕਿ ਦਿੱਲੀ ਦੀ ਕੋਰਟ ਨੇ ਉਹਨਾਂ ਨੂੰ ਦਿੱਲੀ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।

ਅਦਾਲਤ ਨੇ ਸਬੂਤਾਂ ਦੀ ਘਾਟ ਅਤੇ ਪਟੀਸ਼ਨ ਵਿੱਚ ਪਾਈਆ ਗਈਆ ਢੇਰ ਸਾਰੀਆਂ ਖਾਮੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਹਾ ਕਿ ਇਹ ਫਜੂਲ ਹੈ ਅਤੇ ਇਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੇ ਬਰੀ ਹੋਣ ਤੋਂ ਬਾਅਦ ਆਪਣੇ ਵਕੀਲ ਨੂੰ ਘੁੱਟ ਕੇ ਜੱਫੀ ਪਾਈ ਅਤੇ ਮੀਡੀਆ ਸਾਹਮਣੇ ਸੰਬੋਧਨ ਕੀਤਾ।

ਮੀਡੀਆ ਸਾਹਮਣੇ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਦੀਆਂ ਅੱਖਾਂ ਵਿੱਚ ਹੰਜੂ ਆ ਗਏ ਅਤੇ ਉਹ ਫੁੱਟ ਫੁੱਟ ਕੇ ਰੋਣ ਲੱਗੇ। ਉਹਨਾਂ ਨੇ ਕਿਹਾ ਕਿ ਉਹ ਭਰਿਸ਼ਟਾਚਾਰ ਨਹੀਂ ਕਰਦੇ ਉਹ ਭ੍ਰਿਸ਼ਟ ਨਹੀਂ ਹਨ ਉਹ ਗਲਤ ਨਹੀਂ ਹਨ ਉਹ ਤਾਂ ਲੋਕਾਂ ਦੀ ਸੇਵਾ ਕਰ ਰਹੇ ਸਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਬੇਵਜਾ ਜੇਲ ਵਿੱਚ ਰੱਖਿਆ ਗਿਆ ਉਹਨਾਂ ਨੂੰ ਤਸੀਹ ਦਿੱਤੇ ਗਏ ਅਤੇ ਬਦਨਾਮ ਕੀਤਾ ਗਿਆ ਜਦਕਿ ਅੱਜ ਅਦਾਲਤ ਨੇ ਬਰੀ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦਾ ਸੰਵਿਧਾਨ ਅਜੇ ਜਿੰਦਾ ਹੈ ਅਤੇ ਉਹਨਾਂ ਨੂੰ ਦੇਸ਼ ਦੇ ਸੰਵਿਧਾਨ ਤੇ ਪੂਰਾ  ਭਰੋਸਾ ਹੈ।

error: Content is protected !!