ਜੰਗ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਜਥੇਦਾਰ ਸਾਹਿਬ ਨੇ ਚੁੱਕੀ ਅਵਾਜ਼, ਕਿਹਾ-ਸਰਕਾਰਾਂ ਕਰਨ ਕੋਸ਼ਿਸ਼
ਵੀਓਪੀ ਬਿਊਰੋ – ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਈਰਾਨ ਤੇ ਅਮਰੀਕਾ-ਇਜ਼ਰਾਈਲ ਜੰਗ ਨੂੰ ਲੈ ਕੇ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ‘ਤੇ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਆਪਣੇ ਨੌਜਵਾਨਾਂ ਅਤੇ ਦੇਸ਼ ਵਾਸੀਆਂ ਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਹੈ।
ਵਿਦੇਸ਼ਾਂ ਦੇ ਵਿੱਚ ਜੰਗ ਵਰਗੇ ਮਾਹੌਲ ਪੈਦਾ ਹੋਣ ਨੂੰ ਲੈ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਹੋਲੇ ਮਹੱਲੇ ਦੇ ਮੌਕੇ ਤੇ ਜਿੱਥੇ ਸਿੱਖ ਸੰਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਵਿੱਚ ਫਸੇ ਪੰਜਾਬੀਆਂ ਸਿੱਖਾਂ ਭਾਵੇਂ ਹੋਰ ਧਰਮ ਦੇ ਲੋਕਾਂ ਨੂੰ ਸਰਕਾਰ ਨੂੰ ਵਾਪਸ ਲਿਆਣ ਦੇ ਯਤਨ ਕਰਨੇ ਚਾਹੀਦੇ ਹਨ ਉਹਨਾਂ ਕਿਹਾ ਕਿ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਪੂਰੇ ਵਿਸ਼ਵ ਦੇ ਵਿੱਚ ਸੁੱਖ ਸ਼ਾਂਤੀ ਰਹੇ।
ਇਸ ਮੌਕੇ ਉਹਨਾਂ ਹੋਲੇ ਮਹੱਲੇ ਦੇ ਮੌਕੇ ‘ਤੇ ਆਏ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਉੱਥੇ ਹੀ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਅਗਲੀ ਵਾਰ ਜਦੋਂ ਵੀ ਮਿਲਣਾ ਤਾਂ ਸਿੱਖੀ ਸਰੂਪ ਦੇ ਵਿੱਚ ਮਿਲਣ ਦਾ ਪ੍ਰਣ ਵੀ ਕਰਵਾਇਆ।


