ਢਾਈ ਸਾਲ ਦੇ ਬੱਚੇ ਨੂੰ ਘਰੋਂ ਚੁੱਕ ਕੇ ਲਏ ਗਏ ਕੁੱਤੇ, ਨੋਚ-ਨੋਚ ਖਾ ਲਿਆ

ਢਾਈ ਸਾਲ ਦੇ ਬੱਚੇ ਨੂੰ ਘਰੋਂ ਚੁੱਕ ਕੇ ਲਏ ਗਏ ਕੁੱਤੇ, ਨੋਚ-ਨੋਚ ਖਾ ਲਿਆ

ਗੁਰਦਾਸਪੁਰ (ਵੀਓਪੀ ਬਿਊਰੋ) ਆਵਾਰਾ ਕੁੱਤਿਆਂ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ, ਬੱਚੇ-ਬਜ਼ੁਰਗ ਕੋਈ ਵੀ ਇਨ੍ਹਾਂ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਅਵਾਰਾ ਪਸ਼ੂਆਂ (ਖਾਸ ਕਰ ਕੇ ਕੁੱਤਿਆਂ) ਦੇ ਹਮਲੇ ਤੋਂ ਕਈ ਲੋਕ ਜ਼ਖਮੀ ਹੋ ਜਾਂਦੇ ਹਨ ਅਤੇ ਕਈਆਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪੈਂਦੀ ਹੈ।

ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਧਾਰੀਵਾਲ ਦੇ ਸ਼ਾਹ ਪੈਟਰੋਲ ਪੰਪ ਦੇ ਸਾਹਮਣੇ ਤੋਂ, ਜਿੱਥੇ ਇੱਕ ਢਾਈ ਸਾਲ ਦੇ ਬੱਚੇ ਨੂੰ ਕੁੱਤਿਆਂ ਦਾ ਝੁੰਡ ਚੁੱਕ ਕੇ ਲੈ ਗਿਆ ਅਤੇ ਇਕ ਗਰਾਉਂਡ ਵਿੱਚ ਜਾ ਕੇ ਉਸਨੂੰ ਨੋਚ ਨੋਚ ਕੇ ਖਾ ਗਏ। ਮੌਕੇ ‘ਤੇ ਪਹੁੰਚੇ ਇਲਾਕਾ ਨਿਵਾਸੀਆਂ ਨੇ ਸਮਾਈਲ ਨਾਂ ਦੇ ਇਸ ਬੱਚੇ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਗਈ।

error: Content is protected !!