ਪੈਸਿਆਂ ਦੇ ਲੈਣ-ਦੇਣ ‘ਚ ਮਿਲੀ ਜਲਾਲਤ, ਕਿਸਾਨ ਨੇ ਕੀਤੀ ਖੁ+ਦਕੁਸ਼ੀ
ਮਾਨਸਾ (ਵੀਓਪੀ ਬਿਊਰੋ) ਮਾਨਸਾ ਵਿੱਚ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ‘ਤੇ ਆਪਣੀ ਵੀਡੀਓ ਵੀ ਵਾਇਰਲ ਕੀਤੀ ਗਈ ਹੈ, ਪੀੜਿਤ ਪਰਿਵਾਰ ਵੱਲੋਂ ਅੱਜ ਪੁਲਿਸ ਚੌਂਕੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਮਾਮਲੇ ਵਿੱਚ ਸੰਬੰਧਿਤ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਠੇਕੇ ‘ਤੇ ਜ਼ਮੀਨ ਦੇ ਲੈਣ ਦੇ ਮਾਮਲੇ ਵਿੱਚ ਆਪਣੇ ਪਾਰਟਨਰ ਵੱਲੋਂ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ, ਜਿਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਵੱਲੋਂ ਆਪਣਾ ਟਰੈਕਟਰ ਅਤੇ ਜ਼ਮੀਨ ਵੇਚ ਕੇ ਜ਼ਮੀਨ ਮਾਲਿਕ ਨੂੰ ਪੈਸੇ ਭਰੇ ਗਏ ਸੀ ਪਰ ਪਾਰਟਨਰ ਵੱਲੋਂ ਪੈਸੇ ਵਾਪਸ ਨਹੀਂ ਦਿੱਤੇ ਗਏ ਅਤੇ ਪੈਸੇ ਮੰਗਣ ਤੇ ਉਸ ਦੇ ਨਾਲ ਕੁੱਟਮਾਰ ਤੇ ਉਸਨੂੰ ਜਲੀਲ ਕਰਨ ਦਾ ਵੀ ਦੋਸ਼ ਲਗਾਇਆ ਗਿਆ।

