Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
8
ਔਰਤਾਂ ਨੂੰ ਮਿਲੇਗਾ 1000 ਪ੍ਰਤੀ ਮਹੀਨਾ, SC ਔਰਤਾਂ ਲਈ 1500 ਰੁ. ਪ੍ਰਤੀ ਮਹੀਨੇ ਦਾ ਐਲਾਨ
Latest News
National
Politics
Punjab
ਔਰਤਾਂ ਨੂੰ ਮਿਲੇਗਾ 1000 ਪ੍ਰਤੀ ਮਹੀਨਾ, SC ਔਰਤਾਂ ਲਈ 1500 ਰੁ. ਪ੍ਰਤੀ ਮਹੀਨੇ ਦਾ ਐਲਾਨ
March 8, 2026
VOP TV
ਔਰਤਾਂ ਨੂੰ ਮਿਲੇਗਾ 1000 ਪ੍ਰਤੀ ਮਹੀਨਾ, SC ਔਰਤਾਂ ਲਈ 1500 ਰੁ. ਪ੍ਰਤੀ ਮਹੀਨੇ ਦਾ ਐਲਾਨ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਐਤਵਾਰ ਨੂੰ ਮਹਿਲਾ ਦਿਵਸ ਵਾਲੇ ਦਿਨ ਆਪਣੀ ਬਜ਼ੁਰਗ ਮਾਤਾ ਜੀ ਦਾ ਅਸ਼ੀਰਵਾਦ ਲੈ ਕੇ 11 ਵਜੇ ਬਜਟ ਪ੍ਰਸਤਾਵ ਪੇਸ਼ ਕੀਤੇ। ਵਿੱਤ ਮੰਤਰੀ ਚੀਮਾ ਨੇ ਲਗਾਤਾਰ ਇਹ ਪੰਜਵਾਂ ਬਜਟ ਪੇਸ਼ ਕਰ ਰਹੇ ਹਨ।
ਆਪਣੇ ਬਜਟ ਦੌਰਾਨ ਪੰਜਾਬ ਸਰਕਾਰ ਨੇ ਆਖਿਰ ਚਾਰ ਸਾਲਾਂ ਬਾਅਦ ਉਹ ਵਾਅਦਾ ਪੂਰਾ ਕਰ ਹੀ ਦਿੱਤਾ, ਜਿਸ ਦਾ ਇੰਤਜ਼ਾਰ ਸਾਰੇ ਪੰਜਾਬ ਨੂੰ ਖਾਸ ਕਰਕੇ ਔਰਤਾਂ ਨੂੰ ਸੀ। ਪੰਜਾਬ ਸਰਕਾਰ ਨੇ ਇਸ ਬਜਟ ਸੈਸ਼ਨ ਵਿੱਚ ਔਰਤਾਂ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ। ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਜਾਂ ਔਰਤਾਂ ਨੂੰ 1500 ਪ੍ਰਤੀ ਮਹੀਨਾ ਮਿਲੇਗਾ। ਇਹ ਪੈਸਾ ਸਿੱਧਾ ਔਰਤਾਂ ਦੇ ਖਾਤਿਆਂ ਵਿੱਚ ਪਾਇਆ ਜਾਵੇਗਾ ਅਤੇ ਇਸ ਦੇ ਨਾਲ ਔਰਤਾ ਆਰਥਿਕ ਪੱਖੋਂ ਮਜਬੂਤ ਹੋਣਗੀਆਂ।
ਪੰਜਾਬ ਵਿਧਾਨ ਸਭਾ ’ਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ 2026-27 ਲਈ 2,60,437 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਚੀਮਾ ਨੇ ਅੱਜ ਦਾ ਬਜਟ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ। ਉਨ੍ਹਾਂ ਇਸ ਦੌਰਾਨ ਹੜ੍ਹਾਂ ’ਚ ਪੰਜਾਬੀਆਂ ਵੱਲੋ ਦਿਖਾਈ ਦਲੇਰੀ ਦੀ ਸ਼ਲਾਘਾ ਕੀਤੀ। ‘ਆਪ’ ਸਰਕਾਰ ਨੇ ਆਖ਼ਰੀ ਤੇ ਪੰਜਵਾਂ ਬਜਟ ‘ਦਲਿਤਾਂ ਤੇ ਔਰਤਾਂ’ ’ਤੇ ਕੇਂਦਰਿਤ ਕੀਤਾ ਹੈ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਜਟ ’ਤੇ ਸਪਸ਼ਟ ਪਰਛਾਵਾਂ ਪਿਆ ਹੈ।
ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਬਜਟ ਐਤਵਾਰੀ ਛੁੱਟੀ ਵਾਲੇ ਦਿਨ ਪੇਸ਼ ਕੀਤਾ ਗਿਆ ਹੋਵੇ। ‘ਆਪ’ ਸਰਕਾਰ ਨੇ ਇਸ ਵਾਰ ਬਜਟ ਪੇਸ਼ ਕਰਨ ਲਈ ਕੌਮਾਂਤਰੀ ਮਹਿਲਾ ਦਿਵਸ ਨੂੰ ਚੁਣਿਆ ਹੈ।
Post navigation
ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਾ ਤੈਅ
T-20 ਦਾ ਧੁਰੰਦਰ ਬਣਨ ਲਈ ਬਣਨ ਲਈ ਅੱਜ ਭਾਰਤ-ਨਿਊਜ਼ੀਲੈਂਡ ਵਿਚਾਲੇ ਮੁਕਾਬਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us