ਪੰਜਾਬ ਦੇ ਬਜਟ ਦੌਰਾਨ ਵਿਧਾਨ ਸਭਾ ਨੂੰ ਮਿਲੀ ਧਮਕੀ!

ਪੰਜਾਬ ਦੇ ਬਜਟ ਦੌਰਾਨ ਵਿਧਾਨ ਸਭਾ ਨੂੰ ਮਿਲੀ ਧਮਕੀ!

ਵੀਓਪੀ ਬਿਊਰੋ- ਇੱਕ ਪਾਸੇ ਪੰਜਾਬ ਦਾ ਬਜਟ ਪੇਸ਼ ਹੋ ਰਿਹਾ ਤੇ ਉੱਥੇ ਹੀ ਪੰਜਾਬ ਵਿਧਾਨ ਸਭਾ ਵਿੱਚ ਇੱਕ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਵਿੱਚ ਅੱਜ ਦੁਪਹਿਰ 1:11 ਵਜੇ ਵਿਧਾਨ ਸਭਾ ਵਿੱਚ ਬੰਬ ਹਮਲੇ ਦੀ ਚੇਤਾਵਨੀ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਇਸ ਸਮੇਂ ਹਾਈ ਅਲਰਟ ‘ਤੇ ਹਨ ਅਤੇ ਪੂਰੇ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ।

ਰੁਕਨ ਸ਼ਾਹਵਾਲਾ ਦੇ ਇੱਕ ਇੰਜੀਨੀਅਰ ਗੁਰਨਾਖ ਸਿੰਘ ਦੇ ਨਾਮ ‘ਤੇ ਭੇਜੀ ਗਈ ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਮਲਾ ਆਈਈਡੀ ਨਾਲ ਭਰੀ ਕਾਰ ਜਾਂ ਡਰੋਨ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ। ਈਮੇਲ ਵਿੱਚ ਪੰਜਾਬ ਦੀ ਰਾਜਨੀਤਿਕ ਲੀਡਰਸ਼ਿਪ ਅਤੇ ਅੰਤਰਰਾਸ਼ਟਰੀ ਮੁੱਦਿਆਂ ਦਾ ਜ਼ਿਕਰ ਹੈ।

ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਸਖਤ ਕਰ ਦਿੱਤੀ ਹੈ ਅਤੇ ਸਾਰੇ ਪਾਸੇ ਤਲਾਸ਼ੀ ਮੁਹਿੰਮ ਚਲਾਈ ਗਈ ਫਿਲਹਾਲ ਤੱਕ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।

error: Content is protected !!