ਨਾਕਾ ਦੇਖ ਭਜਾਈ ਕਾਰ, ਪਿੱਛਾ ਕਰਦੀ ਪੰਜਾਬ ਪੁਲਿਸ ਦੀ ਪਲਟੀ ਗੱਡੀ

ਨਾਕਾ ਦੇਖ ਭਜਾਈ ਕਾਰ, ਪਿੱਛਾ ਕਰਦੀ ਪੰਜਾਬ ਪੁਲਿਸ ਦੀ ਪਲਟੀ ਗੱਡੀ

ਸਮਰਾਲਾ (ਵੀਓਪੀ ਬਿਊਰੋ) ਸਮਰਾਲਾ ਵਿੱਚ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਇੱਕ ਕਾਰ ਸਵਾਰ ਨੇ ਆਪਣੀ ਗੱਡੀ ਭਜਾ ਲਈ, ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਗੱਡੀ ਪਲਟ ਗਈ।

ਇਸ ਦੌਰਾਨ ਇੱਕ ਏ.ਐਸ.ਆਈ ਸਮੇਤ ਦੋ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਹਨ। ਸਥਾਨਕ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚੌਂਕੀ ਹੇਡੋਂ ਵਿਖੇ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਅਤੇ ਸ਼ੱਕੀ ਬੰਦਿਆਂ ਸਬੰਧੀ ਨਾਕਾ ਬੰਦੀ ਕੀਤੀ ਹੋਈ ਸੀ । ਇਸੇ ਇਸੇ ਦੌਰਾਨ ਲੁਧਿਆਣੇ ਵਾਲੇ ਪਾਸਿਓਂ ਆ ਰਹੀ ਇੱਕ ਸਵਿਫਟ ਕਾਰ ਨੂੰ ਜਦੋਂ ਰੋਕਣ ਲਈ ਬੈਰੀਕੇਟ ਅੱਗੇ ਕੀਤੇ ਗਏ ਤਾਂ ਉਹ ਸਵਿਫਟ ਕਾਰ ਦਾ ਚਾਲਕ ਬੈਰੀਕੇਟ ਨੂੰ ਤੋੜਦਾ ਹੋਇਆ ਗੱਡੀ ਭਜਾ ਕੇ ਲੈ ਗਿਆ।

ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਮੁਲਾਜ਼ਮਾਂ ਨੇ ਇਸ ਗੱਡੀ ਦਾ ਪਿੱਛਾ ਕੀਤਾ ਅਤੇ ਪਿੰਡ ਨਾਨੋਵਾਲ ਦੇ ਨਜ਼ਦੀਕ ਜਦੋਂ ਉਹ ਫਰਾਰ ਹੋਈ ਕਾਰ ਦੇ ਨੇੜੇ ਪਹੁੰਚੇ ਤਾਂ ਉਸਨੇ ਪੁਲਿਸ ਦੀ ਗੱਡੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਪੁਲਸ ਦੀ ਗੱਡੀ ਪਲਟ ਗਈ। ਇਸ ਘਟਨਾ ਵਿੱਚ ਇੱਕ ਏਐਸਆਈ ਗੁਰਵੀਰ ਸਿੰਘ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਦੇ ਕੁਝ ਸੱਟਾਂ ਲੱਗੀਆਂ ਹਨ। ਉਸ ਨੇ ਫਰਾਰ ਹੋਈ ਕਾਰ ਦੇ ਨੰਬਰ ਤੇ ਵੇਰਵੇਂ ਸਮੇਤ ਕਾਰਜ ਸਵਾਰ ਦੋਨਾਂ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸੁਮੇਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।

error: Content is protected !!