ਲਾੜੇ ਦੇ ਦੋਸਤਾਂ ਨੇ ਸੜਕਾਂ ‘ਤੇ ਹੀ ਉਡਾਏ ਨੋਟ

ਵੀਓਪੀ ਬਿਊਰੋ- ਬਠਿੰਡਾ ‘ਚ ਇੱਕ ਵਿਆਹ ਉਸ ਸਮੇਂ ਚਰਚਾ ਦਾ ਵਿਸ਼ਾ ਬਣਾ ਗਿਆ, ਜਦੋਂ ਬਰਾਤ ਦੌਰਾਨ ਲਾੜੇ ਦੀ ਗੱਡੀ ਅੱਗੇ ਲਾੜੇ ਦੇ ਦੋਸਤਾਂ ਨੇ ਸੜਕ ‘ਤੇ ਹੀ ਨੋਟਾਂ ਦੀ ਬਾਰਿਸ਼ ਕਰ ਦਿੱਤੀ। ਬਠਿੰਡਾ ਦੇ ਗੋਨਿਆਣਾ ਰੋਡ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲਾੜੇ ਦੇ ਕੁਝ ਦੋਸਤ ਜੀਪ ਵਿੱਚ ਸਵਾਰ ਹਨ ਅਤੇ ਜ਼ਸ਼ਨ ਮਨਾਉਂਦੇ ਹੋਏ ਸੜਕ ਉੱਤੇ ਹੀ ਨੋਟ ਬਰਸਾਉਂਦੇ ਜਾ ਰਹੇ ਹਨ।
ਸੜਕ ‘ਤੇ ਨੋਟਾਂ ਦੀ ਹੋ ਰਹੀ ਬਾਰਿਸ਼ ਕਾਰਨ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

