Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
12
ਕਿਸ਼ਤਾਂ ‘ਤੇ ਲਈਆਂ 3 ਮੱਝਾਂ, ਚੋਰ ਰਾਤ ਨੂੰ ਖੋਲ੍ਹ ਕੇ ਲੈ ਗਏ
Crime
Latest News
Ludhiana
National
Punjab
ਕਿਸ਼ਤਾਂ ‘ਤੇ ਲਈਆਂ 3 ਮੱਝਾਂ, ਚੋਰ ਰਾਤ ਨੂੰ ਖੋਲ੍ਹ ਕੇ ਲੈ ਗਏ
March 12, 2026
VOP TV
ਕਿਸ਼ਤਾਂ ‘ਤੇ ਲਈਆਂ 3 ਮੱਝਾਂ, ਚੋਰ ਰਾਤ ਨੂੰ ਖੋਲ੍ਹ ਕੇ ਲੈ ਗਏ
ਵੀਓਪੀ ਬਿਊਰੋ – ਅੰਮ੍ਰਿਤਸਰ ‘ਚ ਚੋਰਾਂ ਨੇ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਕਰ ਲਈਆਂ। ਪੀੜਤ ਬੀਬੀ ਕੁਲਵੰਤ ਕੌਰ ਨੇ ਦੱਸਿਆ ਕਿ ਇਹ ਮੱਝਾਂ ਉਹਨਾਂ ਨੇ ਕੇਵਲ ਡੇਢ ਮਹੀਨਾ ਪਹਿਲਾਂ ਹੀ ਕਿਸ਼ਤਾਂ ‘ਤੇ ਖਰੀਦੀਆਂ ਸਨ ਤਾਂ ਜੋ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਸਕੇ।
ਪੀੜਤ ਪਰਿਵਾਰ ਮੁਤਾਬਕ ਇਹ ਚੋਰੀ ਦੀ ਵਾਰਦਾਤ ਰਾਤ ਕਰੀਬ 1:00 ਤੋਂ 1:30 ਵਜੇ ਦੇ ਦਰਮਿਆਨ ਵਾਪਰੀ। ਪਰਿਵਾਰ ਨੂੰ ਗੂੜ੍ਹੀ ਨੀਂਦ ਹੋਣ ਕਾਰਨ ਚੋਰੀ ਦਾ ਪਤਾ ਨਹੀਂ ਲੱਗ ਸਕਿਆ ਅਤੇ ਚੋਰ ਬੜੀ ਚਲਾਕੀ ਨਾਲ ਮੱਝਾਂ ਨੂੰ ਗੱਡੀ ਵਿੱਚ ਲੱਦ ਕੇ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਕੁੱਲ 10 ਪਸ਼ੂ ਸਨ, ਜਿਨ੍ਹਾਂ ਵਿੱਚੋਂ ਚੋਰਾਂ ਨੇ ਚੁਣ ਕੇ 3 ਮੱਝਾਂ ਚੋਰੀ ਕਰ ਲਈਆਂ। ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰੀ ਹੋਈਆਂ ਮੱਝਾਂ ਦੀ ਕੀਮਤ ਲਗਭਗ 2 ਲੱਖ, 1.80 ਲੱਖ ਅਤੇ 1.75 ਲੱਖ ਰੁਪਏ ਸੀ।
Post navigation
ਸ੍ਰੀ ਦਰਬਾਰ ਸਾਹਿਬ ਪਹੁੰਚੇ ਕੇਜਰੀਵਾਲ ਤੇ CM ਮਾਨ, ਕਿਹਾ-ਇੱਜ਼ਤ ਵਾਪਸ ਆਈ ਤਾਂ ਸ਼ੁਕਰਾਨਾ ਕਰਨ ਆਏ ਹਾਂ
ਔਰਤ ਤੋਂ ਪਰੇਸ਼ਾਨ ਹੋ ਕੇ ਗੱਭਰੂ ਜਵਾਨ ਨੇ ਕਰ ਲਈ ਖੁ+ਦਕੁ+ਸ਼ੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us