ਬੰਬੀਹਾ ਗੈਂਗ ‘ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਬੰਬੀਹਾ ਗੈਂਗ ‘ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਫਰੀਦਕੋਟ (ਵੀਓਪੀ ਬਿਊਰੋ) ਫਰੀਦਕੋਟ ਪੁਲਿਸ ਬੰਬੀਹਾ ਗੈਂਗ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੀ.ਆਈ.ਏ. ਸਟਾਫ ਫਰੀਦਕੋਟ ਵੱਲੋਂ ਇੱਕ ਅਹਿਮ ਆਪਰੇਸ਼ਨ ਦੋਰਾਨ ਬੰਬੀਹਾ ਗੈਗ ਦੇ ਗੁਰਗੇ ਨੂੰ ਉਸਦੇ 02 ਸਾਥੀਆਂ ਅਤੇ 01 ਨਜਾਇਜ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ।

ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਸੁਰਿੰਦਰਪਾਲ ਸਿੰਘ ਉਰਫ ਬਿੱਲਾ, ਜੋਧਾ ਸਿੰਘ ਅਤੇ ਅਮੋਲਕ ਸਿੰਘ ਉਰਫ ਮੋਲੀ ਵਜੋ ਹੋਈ ਹੈ ਜੋ ਕਿ ਕੋਟਕਪੂਰਾ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋ ਦੋਸ਼ੀਆ ਪਾਸੋ 21 ਗ੍ਰਾਮ ਹੈਰੋਇਨ ਅਤੇ 01 ਦੇਸੀ ਪਿਸਟਲ .30 ਬੋਰ ਸਮੇਤ ਮੈਗਜੀਨ ਅਤੇ 02 ਜਿੰਦਾ ਰੌਦ ਵੀ ਬਰਾਮਦ ਕੀਤੇ ਗਏ ਹਨ।

error: Content is protected !!