PU ‘ਚ ਚੱਲੀਆਂ ਗੋਲੀਆਂ, SOPU ਪ੍ਰਧਾਨ ‘ਤੇ ਹਮਲਾ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਰਾਜਧਾਨੀ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪੰਜਾਬ ਯੂਨੀਵਰਸਿਟੀ ਵਿੱਚ ਗੋਲੀਆਂ ਚੱਲੀਆਂ ਹਨ ਅਤੇ ਇਹ ਹਮਲਾ SOPU ਦੇ ਨੈਸ਼ਨਲ ਪ੍ਰਧਾਨ ਜਸ਼ਨ ਜਵੰਦਾ ‘ਤੇ ਹੋਇਆ ਹੈ, ਹਾਲਾਂਕਿ ਇਸ ਦੌਰਾਨ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਬੋ ਗਿਆ।
ਇਸ ਹਮਲੇ ਦੀ ਜ਼ਿੰਮੇਵਾਰੀ ਕਥਿਤ ਦਵਿੰਦਰ ਬੰਬੀਹਾ, ਗੋਪੀ ਘਣਸ਼ਾਮਪੁਰੀਆ ਨੇ ਲਈ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ। ਜਿਸ ’ਚ ਲਿਖਿਆ ਹੈ ਕਿ ਇਹ ਗੋਲੀ ਡੋਨੀ ਬੱਲ ਤੇ ਸ਼ਗਨਪ੍ਰੀਤ ਨੇ ਚਲਾਈ ਹੈ। ਉਸਦੀ ਕਿਸਮਤ ਸੀ ਕਿ ਉਹ ਬਚ ਗਿਆ ਪਰ ਹਰ ਇੱਕ ਦੀ ਕਿਸਮਤ ਇਹੋ ਜਿਹੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸੋਪੂ ਲਾਰੈਂਸ ਗੈਂਗ ਨਾਲ ਚੱਲੇਗਾ ਤਾਂ ਉਸਦਾ ਅੰਜਾਮ ਮੌਤ ਹੋਵੇਗਾ।


