ਪੰਜਾਬ ‘ਚ 2 ਕਿਲੋ ਨਸ਼ੇ ਸਮੇਤ ਫੜੇ ਗਏ ਨੇਪਾਲੀ ਕਪਲ

ਪੰਜਾਬ ‘ਚ 2 ਕਿਲੋ ਨਸ਼ੇ ਸਮੇਤ ਫੜੇ ਗਏ ਨੇਪਾਲੀ ਕਪਲ

​ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ‘ਚ ਪੁਲਿਸ ਨੇ ਨਾਕਾਬੰਦੀ ਕਰ ਕੇ 2 ਕਿਲੋਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਡੀਐਸਪੀ ਸਰਕਲ ਘਨੌਰ ਦੇ ਦਫਤਰ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਡੀ.ਐਸ.ਪੀ.ਘਨੌਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਆਈ./ਐਸ.ਐਚ.ਓ. ਸਵਰਨ ਸਿੰਘ ਦੀ ਟੀਮ ਵੱਲੋਂ ਅੰਬਾਲਾ-ਰਾਜਪੁਰਾ ਮੁੱਖ ਮਾਰਗ ‘ਤੇ ਮਹਿਮਦਪੁਰ ਬੈਰੀਅਰ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਰਾਤ ਕਰੀਬ 8:30 ਵਜੇ ਬੱਸ ਤੋਂ ਉਤਰੇ ਦੋ ਵਿਅਕਤੀਆਂ ਦੀ ਸ਼ੱਕ ਦੇ ਅਧਾਰ ‘ਤੇ ਤਲਾਸ਼ੀ ਲੈਣ ‘ਤੇ ਉਨ੍ਹਾਂ ਦੇ ਬੈਗ ਵਿੱਚੋਂ 2 ਕਿਲੋ ਅਫੀਮ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜੈ ਰਾਮ ਰਾਏ ਯਾਦਵ ਅਤੇ ਸੋਨਾਮਤੀ ਦੇਵੀ ਸਾਹਨੀ (ਦੋਵੇਂ ਵਾਸੀ ਜ਼ਿਲ੍ਹਾ ਬਾਰਾ, ਨੇਪਾਲ) ਵਜੋਂ ਹੋਈ ਹੈ।

​ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸ਼ੰਭੂ ਵਿਖੇ NDPS ਐਕਟ ਦੀ ਧਾਰਾ 18/61/85 ਤਹਿਤ ਮੁਕੱਦਮਾ ਨੰਬਰ 44 ਦਰਜ ਕਰ ਲਿਆ ਹੈ।

error: Content is protected !!