Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
20
ਜਲੰਧਰ ਪਹੁੰਚੇ Sukhbir Badal, ਕੌਮੀ ਬੁਲਾਰੇ ਸੁਖਮਿੰਦਰ ਸਿੰਘ ਰਾਜਪਾਲ ਨਾਲ ਕੀਤੀ ਬੰਦ ਕਮਰੇ ‘ਚ ਅਹਿਮ ਮੁਲਾਕਾਤ
jalandhar
Latest News
Punjab
ਜਲੰਧਰ ਪਹੁੰਚੇ Sukhbir Badal, ਕੌਮੀ ਬੁਲਾਰੇ ਸੁਖਮਿੰਦਰ ਸਿੰਘ ਰਾਜਪਾਲ ਨਾਲ ਕੀਤੀ ਬੰਦ ਕਮਰੇ ‘ਚ ਅਹਿਮ ਮੁਲਾਕਾਤ
March 20, 2026
Voice of Punjab
ਜਲੰਧਰ (ਵੀਓਪੀ ਬਿਊਰੋ)
Shiromani Akali Dal
ਬਾਦਲ ਦੇ ਪ੍ਰਧਾਨ
Sukhbir Singh Badal
ਦੇ ਜਲੰਧਰ ਪਹੁੰਚਣ ‘ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਨਵੀਂ ਜ਼ਿੰਮੇਵਾਰੀ ਵਜੋਂ ਕੌਮੀ ਸਪੋਕਸਪਰਸਨ ਬਣੇ ਸੁਖਮਿੰਦਰ ਸਿੰਘ ਰਾਜਪਾਲ ਨੇ ਜਲੰਧਰ ਦੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਪ੍ਰਧਾਨ ਬਾਦਲ ਨਾਲ ਤਕਰੀਬਨ 15 ਮਿੰਟ ਬੰਦ ਕਮਰੇ ਵਿੱਚ ਅਹਿਮ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਜਲੰਧਰ ਸ਼ਹਿਰ ਨਾਲ ਜੁੜੇ ਵੱਖ-ਵੱਖ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਨਾਲ ਹੀ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਅਤੇ ਬੂਥ ਪੱਧਰ ‘ਤੇ ਵਰਕਰਾਂ ਨੂੰ ਮਜ਼ਬੂਤ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।
ਇਸ ਮੌਕੇ ਸੁਖਮਿੰਦਰ ਸਿੰਘ ਰਾਜਪਾਲ ਨੇ ਪ੍ਰਧਾਨ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿਕਾਸ ਕਾਰਜਾਂ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਸਿਆਸੀ ਮਸਲਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਰਾਜਪਾਲ ਨੇ ਜਲੰਧਰ ਦੀ ਸਮੁੱਚੀ ਲੀਡਰਸ਼ਿਪ ਅਤੇ ਸੀਨੀਅਰ ਅਕਾਲੀ ਆਗੂਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਭ ਨੂੰ ਇੱਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਵਿਕਾਸ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਰਦਾਰ ਇਕਬਾਲ ਸਿੰਘ ਢੀਂਡਸਾ, ਲੱਕੀ ਮਲਹੋਤਰਾ, ਗੁਰਪ੍ਰੀਤ ਸਿੰਘ ਸਚਦੇਵਾ, ਅਮਨਦੀਪ ਸਿੰਘ ਬਾਜਵਾ (ਸਰਕਲ ਪ੍ਰਧਾਨ ਬਸਤੀ ਗੁਜ਼ਾਂ), ਭਿੰਦਰਦੀਪ ਸਿੰਘ, ਪਰਮਿੰਦਰ ਸਿੰਘ, ਅੰਮ੍ਰਿਤਬੀਰ ਸਿੰਘ, ਸੁਰਜੀਤ ਸਿੰਘ, ਨਿਰਵੈਰ ਸਿੰਘ ਅਤੇ ਸਾਜਨ ਚਰਨਜੀਤ ਸਿੰਘ ਸਮੇਤ ਹੋਰ ਆਗੂ ਵੀ ਮੌਜੂਦ ਸਨ।
Post navigation
SGPC ਮੁਲਾਜ਼ਮਾਂ ਨੂੰ ਕੁੜਤਾ-ਪਜਾਮਾ ਪਹਿਨਣ ਦੇ ਆਦੇਸ਼
ਲਿਫਟ ‘ਚ ਸ਼ਖਸ ਦੀ ਮੌ+ਤ, ਵਿਰੋਧੀਆਂ ਨੇ ਘੇਰ ਲਈ ਮੁੱਖ ਮੰਤਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us