ਲਵ-ਮੈਰਿਜ ਦਾ ਖਮਿਆਜ਼ਾ… ਮੁੰਡੇ ਵਾਲਿਆਂ ਦੇ ਘਰ ਨੂੰ ਕੀਤਾ ਤਹਿਸ-ਨਹਿਸ

ਲਵ-ਮੈਰਿਜ ਦਾ ਖਮਿਆਜ਼ਾ… ਮੁੰਡੇ ਵਾਲਿਆਂ ਦੇ ਘਰ ਨੂੰ ਕੀਤਾ ਤਹਿਸ-ਨਹਿਸ

ਅੰਮ੍ਰਿਤਸਰ (ਵੀਓਪੀ ਬਿਊਰੋ) ਮੁੰਡੇ-ਕੁੜੀ ਨੂੰ ਆਪਸ ਵਿੱਚ ਪ੍ਰੇਮ ਵਿਆਹ ਕਰਵਾਉਣ ਦੀ ਸਜ਼ਾ ਮੁੰਡੇ ਦੇ ਪਰਿਵਾਰ ਨੂੰ ਮਿਲੀ ਹੈ, ਜਿੱਥੇ ਇਲਜ਼ਾਮ ਲੱਗੇ ਨੇ ਕਿ ਕੁੜੀ ਦੇ ਪਰਿਵਾਰ ਨੇ ਮੁੰਡੇ ਵਾਲਿਆਂ ਦੇ ਘਰ ਆ ਕੇ ਹਮਲਾ ਕੀਤਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦਬਾਜ਼ੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਅਜਨਾਲਾ ਦੇ ਪਿੰਡ ਤੇੜੀ ਵਿੱਚ ਲੜਕਾ ਲੜਕੀ ਵੱਲੋਂ ਆਪਸ ਵਿੱਚ ਘਰਦਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣਾ ਲੜਕੇ ਦੇ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਦੋਂ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਨ ਤੋੜ ਕਰਕੇ ਗੁੰਡਾਗਰਦੀ ਕਰਨ ਦੇ ਦੋਸ਼ ਲੱਗ ਰਹੇ ਹਨ

ਇਸ ਮੌਕੇ ਲੜਕੀ ਦੇ ਪਰਿਵਾਰਕ ਮੈਂਬਰ ਹੀਰਾ ਸਿੰਘ ਨੇ ਦੱਸਿਆ ਕਿ ਸਾਡੀ ਲੜਕੀ ਦੀ ਸ਼ਾਦੀ ਸੀ ਜਿਸ ਨੂੰ ਇਹ ਲੜਕਾ ਭਜਾ ਕੇ ਲੈ ਕੇ ਗਿਆ ਸੀ ਅਤੇ ਅਸੀਂ ਆਪਣੀ ਦੂਸਰੀ ਲੜਕੀ ਦਾ ਵਿਆਹ ਕਰ ਰਹੇ ਸੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਭੰਨ ਤੋੜ ਨਹੀਂ ਕੀਤੀ ਸਾਡੇ ਉੱਪਰ ਜੋ ਇਲਜਾਮ ਲਗਾਏ ਜਾ ਰਹੇ ਹਨ ਉਹ ਗਲਤ ਹਨ।

error: Content is protected !!