ਡੀਜੇ ‘ਤੇ ਗੀਤ ਚਲਾਉਣ ਨੂੰ ਲੈ ਕੇ ਆਪਸ ‘ਚ ਲੜ ਪਏ ਬਰਾਤੀ

ਡੀਜੇ ‘ਤੇ ਗੀਤ ਚਲਾਉਣ ਨੂੰ ਲੈ ਕੇ ਆਪਸ ‘ਚ ਲੜ ਪਏ ਬਰਾਤੀ

ਫਿਰੋਜ਼ਪੁਰ (ਵੀਓਪੀ ਬਿਊਰੋ) ਗੁੱਸਾ ਲੋਕਾਂ ਵਿੱਚ ਇੰਨਾ ਵੱਧ ਗਿਆ ਹੈ ਕਿ ਛੋਟੀ-ਛੋਟੀ ਗੱਲ ‘ਤੇ ਹੀ ਗੱਲ ਮਾਰਨ- ਮਾਰ ਤੱਕ ਪਹੁੰਚ ਜਾਂਦੀ ਹੈ। ਅਜਿਹਾ ਹੀ ਹੋਇਆ ਹੈ ਕਸਬਾ ਮਮਦੋਟ ਦੇ ਪਿੰਡ ਲੱਖਾ ਸਿੰਘ ਉਤਾੜ ਵਿਚ, ਜਿੱਥੇ ਡੀਜੇ ‘ਤੇ ਗਾਣੇ ਨੂੰ ਚਲਾਉਣ ਨੂੰ ਲੈ ਕੇ ਬਰਾਤੀ ਆਪਸ ਵਿੱਚ ਹੀ ਲੜ ਪਏ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਬਰਾਤੀਆਂ ਵੱਲੋਂ ਇੱਕ ਦੂਜੇ ਦੀਆਂ ਗੱਡੀਆਂ ਤੱਕ ਵੀ ਇੱਟਾਂ ਰੋੜੇ ਮਾਰ ਮਾਰ ਕੇ ਭੰਨ ਦਿੱਤੀਆਂ ਗਈਆਂ। ਇਸ ਲੜਾਈ ਵਿੱਚ ਚਾਰ ਲੋਕ ਗੰਭੀਰ ਜ਼ਖਮੀ ਹੋਏ ਹਨ।

ਉੱਥੇ ਹੀ ਪੁਲਿਸ ਵੱਲੋਂ ਸੂਚਨਾ ਮਿਲਣ ਤੇ ਕਾਰਵਾਈ ਕਰਦੇ ਹੋਏ ਅੱਧੀ ਦੇ ਕਰੀਬ ਬਰਾਤ ਉੱਪਰ ਹੀ ਮੁਕਦਮਾ ਦਰਜ ਕਰ ਦਿੱਤਾ ਗਿਆ।

error: Content is protected !!