ਸਾਂਝ ਕੇਂਦਰ ਦੇ ਮੁਲਾਜ਼ਮ ਨੇ ਮੰਗੀ ਰਿਸ਼ਵਤ, 4 ਹਜ਼ਾਰ ਬਦਲੇ ਗੁਆਈ ਨੌਕਰੀ!
ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੇ ਚਾਹੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵੱਡੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਹਰ ਵਿਭਾਗ ਵਿੱਚ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ। ਜਿਸ ਕਾਰਨ ਸਾਰੇ ਵਿਭਾਗ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਹੁਣ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਹਲਕਾ ਮੁੱਲਾਂਪੁਰ ਦਾਖਾ ਤੋਂ ਜਿੱਥੇ ਕਥਿਤ ਇਲਜਾਮ ਲੱਗੇ ਨੇ ਕਿ ਸਾਂਝ ਕੇਂਦਰ ਵਿੱਚ ਇੱਕ ਮੁਲਾਜ਼ਮ ਨੇ 4000 ਦੀ ਰਿਸ਼ਵਤ ਮੰਗੀ ਹੈ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਲਕਾ ਦਾਖਾ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਜਗਤਾਰ ਸਿੰਘ ਪਿੰਡ ਦਾਖਾ ਨੇ ਦੱਸਿਆ ਕਿ ਉਹਨਾਂ ਦੀ ਧਰਮ ਪਤਨੀ ਕੁਲਦੀਪ ਕੌਰ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਦੇ ਬਦਲੇ ਮਨਜਿੰਦਰ ਸਿੰਘ ਜੋ ਸਾਂਝ ਕੇਂਦਰ ਮੁੱਲਾਪੁਰ ਦਾਖਾ ਵਿਖੇ ਤਾਇਨਾਤ ਹੈ ਨੇ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ, ਜਿਸ ‘ਤੇ ਮੌਕੇ ਉੱਪਰ ਸਾਂਝ ਕੇਂਦਰ ਜਾ ਕੇ ਮਨਜਿੰਦਰ ਸਿੰਘ ਨੂੰ 4000 ਰਿਸ਼ਵਤ ਵਾਲੇ ਪੈਸਿਆਂ ਨਾਲ ਰੰਗੇ ਹੱਥੀ ਫੜਿਆ ਗਿਆ, ਜਿਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

