ਗੁਆਂਢੀਆਂ ਨੇ ਕੋਠੇ ਚੜ੍ਹ ਕੇ ਵਰ੍ਹਾਏ ਇੱਕ-ਦੂਜੇ ‘ਤੇ ਇੱਟਾਂ-ਰੋੜੇ

ਗੁਆਂਢੀਆਂ ਨੇ ਕੋਠੇ ਚੜ੍ਹ ਕੇ ਵਰ੍ਹਾਏ ਇੱਕ-ਦੂਜੇ ‘ਤੇ ਇੱਟਾਂ-ਰੋੜੇ

ਗੁਰਦਾਸਪੁਰ (ਵੀਓਪੀ ਬਿਊਰੋ) ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਦੋ ਧਿਰਾਂ ਵਿਚਕਾਰ ਖੂਨੀ ਟਕਰਾਅ ਹੋ ਗਿਆ। ਇੱਥੇ ਦੋ ਗੁਆਂਡੀ ਪਰਿਵਾਰਾਂ ਦੇ ਵਿੱਚ ਚੱਲ ਰਹੀ ਪੁਰਾਣੀ ਰੰਜਿਸ਼ ਨੇ ਖੂਨੀ ਰੂਪ ਲੈ ਲਿਆ ਜਦੋਂ ਇੱਕ-ਦੂਜੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਦੌਰਾਨ ਇੱਕ ਧਿਰ ਦੇ ਨੌਜਵਾਨ ਨੇ ਕੋਠੇ ਚੜ੍ਹ ਕੇ ਗੁਆਂਢੀਆਂ ਦੇ ਘਰ ਖੂਬ ਇੱਟਾਂ ਰੋੜੇ ਚਲਾਏ। ਉੱਥੇ ਹੀ ਗੁਆਂਡੀਆ ਦੇ ਮੁੰਡੇ ਸੁਨੀਲ ਨੇ ਦੋਸ਼ ਲਗਾਇਆ ਹੈ ਕਿ ਇੱਟਾਂ ਰੋੜੇ ਚਲਾਉਣ ਤੋਂ ਬਾਅਦ ਇਹ ਨੌਜਵਾਨ ਆਪਣੇ ਕੁਝ ਸਾਥੀਆਂ ਨਾਲ ਉਹਨਾਂ ਦੇ ਘਰ ਵੀ ਪਹੁੰਚ ਗਿਆ ਤੇ ਤੇਜਧਾਰ ਹਥਿਆਰ ਨਾਲ ਉਤੇ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।

ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਐਸਐਚਓ ਥਾਣਾ ਸਦਰ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਵੱਲੋਂ ਸ਼ਿਕਾਇਤਾਂ ਆਈਆਂ ਹਨ, ਪੁਲਿਸ ਨਿਰਪੱਖ ਜਾਂਚ ਕਰੇਗੀ।

error: Content is protected !!