ਅਮਰੀਕਾ ਦੀ ਯੂਨੀਵਰਸਿਟੀ ਨੇ ਦਿਨੇਸ਼ ਔਲਖ ਨੂੰ ਡਾਕਟਰੇਟ ਡਿਗਰੀ ਨਾਲ ਕੀਤਾ ਸਨਮਾਨਿਤ, ਦੀਪਕ ਬਾਲੀ ਨੇ ਦਿੱਤੀ ਵਧਾਈ

ਅਮਰੀਕਾ ਦੀ ਯੂਨੀਵਰਸਿਟੀ ਨੇ ਦਿਨੇਸ਼ ਔਲਖ ਨੂੰ ਡਾਕਟਰੇਟ ਡਿਗਰੀ ਨਾਲ ਕੀਤਾ ਸਨਮਾਨਿਤ, ਦੀਪਕ ਬਾਲੀ ਨੇ ਦਿੱਤੀ ਵਧਾਈ

ਵੀਓਪੀ ਬਿਊਰੋ : ਪੰਜਾਬੀ ਸੰਗੀਤ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਪੀਡ ਰਿਕਾਰਡਜ਼ ਕੰਪਨੀ ਦੇ ਮਾਲਿਕ ਦਿਨੇਸ਼ ਔਲਖ ਨੂੰ ਅਮਰੀਕਾ ਦੀ ਫਰੈਂਕਫੋਰਡ ਇੰਟਰਨੈਸ਼ਨਲ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਮਾਨਦ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਦਿਨੇਸ਼ ਔਲਖ ਲੰਬੇ ਸਮੇਂ ਤੋਂ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ ਅਤੇ ਪੰਜਾਬੀ ਮਿਊਜ਼ਿਕ ਨੂੰ ਨਵੀਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਅਣਮੁੱਲਾ ਮੰਨਿਆ ਜਾਂਦਾ ਹੈ।

ਉਨ੍ਹਾਂ ਦੀ ਕੜੀ ਮਿਹਨਤ, ਦੂਰਦਰਸ਼ਤਾ ਅਤੇ ਨਵੇਂ ਕਲਾਕਾਰਾਂ ਨੂੰ ਮੰਚ ਦੇਣ ਦੀ ਕੋਸ਼ਿਸ਼ ਨੇ ਉਦਯੋਗ ਨੂੰ ਵੱਡਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਵਿਸ਼ੇਸ਼ ਉਪਲਬਧੀ ‘ਤੇ ਸੰਗੀਤ ਜਗਤ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ।

ਡਾਕਟਰੇਟ ਦੀ ਡਿਗਰੀ ਮਿਲਣ ‘ਤੇ ਦਿਨੇਸ਼ ਔਲਖ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਇਹ ਸਨਮਾਨ ਉਨ੍ਹਾਂ ਦੀ ਲੰਬੀ ਸੇਵਾ ਅਤੇ ਯੋਗਦਾਨ ਦੀ ਕਦਰ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਰਖਵਾਲੇ, ਪੰਜਾਬ ਸਰਕਾਰ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਸਲਾਹਕਾਰ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਦਿਨੇਸ਼ ਔਲਖ ਨੂੰ ਵਧਾਈ ਦਿੱਤੀ।

ਉਹਨਾਂ ਕਿਹਾ ਕਿ ਦਿਨੇਸ਼ ਔਲਖ ਸਪੀਡ ਰਿਕਾਰਡਜ਼ ਕੰਪਨੀ ਦੇ ਮਾਲਿਕ ਹਨ ਤੇ ਸੰਗੀਤ ਉਦਯੋਗ ਨਾਲ ਬਹੁਤ ਲੰਬੇ ਸਮੇ ਤੋਂ ਜੁੜੇ ਹੋਏ ਹਨ , ਸੰਗੀਤ ਉਦਯੋਗ ਨੂੰ ਵੱਡਾ ਕਰਨਾ ਵਿੱਚ ਉਨ੍ਹਾਂ ਦਾ ਯੋਗਦਾਨ ਅਣਮੁੱਲਾ ਹੈ , ਅੱਜ ਡਾਕਟਰੇਟ ਦੀ ਡਿਗਰੀ ਮਿਲਣਾ ਤੇ ਉਨ੍ਹਾਂ ਨੂੰ ਬਹੁਤ ਬਹੁਤ ਵਧਾਈ।

error: Content is protected !!