“ਪਿੰਡ ‘ਚ ਹੀ ਕਰਵਾਇਆ ਵਿਆਹ ਜਾਂ ਕੀਤੀ ਨ+ਸ਼ੇ ਵਾਲਿਆਂ ਦੀ ਮਦਦ, ਤਾਂ ਪੜ੍ਹਿਆ ਵਿਚਾਰ ਲਿਓ”

“ਪਿੰਡ ‘ਚ ਹੀ ਕਰਵਾਇਆ ਵਿਆਹ ਜਾਂ ਕੀਤੀ ਨ+ਸ਼ੇ ਵਾਲਿਆਂ ਦੀ ਮਦਦ, ਤਾਂ ਪੜ੍ਹਿਆ ਵਿਚਾਰ ਲਿਓ”

ਵੀਓਪੀ ਬਿਊਰੋ- ਪੰਜਾਬ ਭਰ ਦੀ ਪੰਚਾਇਤਾਂ ਵੱਲੋਂ ਅਜਿਹੇ ਮਤੇ ਪਾਏ ਜਾ ਰਹੇ ਨੇ, ਜਿਨਾਂ ਵਿੱਚ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਪਿੰਡ ਦੇ ਹੀ ਮੁੰਡਾ-ਕੁੜੀ ਇੱਕ ਦੂਜੇ ਨਾਲ ਵਿਆਹ ਨਹੀਂ ਕਰਵਾ ਸਕਦੇ ਜੇਕਰ ਅਜਿਹਾ ਹੋਵੇਗਾ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਜਿਹਾ ਹੀ ਹੁਣ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਤੋਂ ਸਾਹਮਣੇ ਆਇਆ ਹੈ।

ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੀ ਪੰਚਾਇਤ ਨੇ ਪਿੰਡ ਵਿੱਚ ਵਿਆਹ ਕਰਵਾਉਣ ਵਾਲਿਆਂ ਖਿਲਾਫ ਮਤਾ ਪਾਇਆ ਹੈ। ਕਿਹਾ ਗਿਆ ਹੈ ਕਿ ਪਿੰਡ ਦੇ ਮੁੰਡਾ ਕੁੜੀ ਦੇ ਆਪਸ ਵਿੱਚ ਵਿਆਹ ਕਰਵਾਉਣ ‘ਤੇ ਬਾਈਕਾਟ ਹੋਵੇਗਾ।

ਇਸ ਤੋਂ ਇਲਾਵਾ ਨਸ਼ਿਆਂ ਵਾਲਿਆਂ ਦੀ ਮਦਦ ਲਈ ਥਾਣੇ ਜਾਣ ਵਾਲਿਆਂ ਦਾ ਵੀ ਬਾਈਕਾਟ ਹੋਵੇਗਾ।

error: Content is protected !!