ਸਾਡੇ ਹਲਕੇ ‘ਚ ਕਿਸੇ ਵੀ ਕੁੜੀ ਦਾ ਵਿਆਹ ਹੋਇਆ ਤਾਂ ਦੇਵਾਂਗੇ 21 ਹਜ਼ਾਰ ਰੁਪਏ : ਜੱਗੂ ਭਗਵਾਨਪੁਰੀ ਦੀ ਮਾਸੀ

ਸਾਡੇ ਹਲਕੇ ‘ਚ ਕਿਸੇ ਵੀ ਕੁੜੀ ਦਾ ਵਿਆਹ ਹੋਇਆ ਤਾਂ ਦੇਵਾਂਗੇ 21 ਹਜ਼ਾਰ ਰੁਪਏ : ਜੱਗੂ ਭਗਵਾਨਪੁਰੀ ਦੀ ਮਾਸੀ

ਵੀਓਪੀ ਬਿਊਰੋ (ਵੀਓਪੀ ਬਿਊਰੋ) ਡੇਰਾ ਬਾਬਾ ਨਾਨਕ ਹਲਕੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀ ਧੜਾ ਆਪਣੀ ਪੂਰੀ ਪਕੜ ਬਣਾ ਰਿਹਾ ਹੈ। ਇਸੇ ਦੌਰਾਨ ਹੀ ਜੱਗੂ ਭਗਵਾਨਪੁਰੀਆ ਦੀ ਮਾਸੀ ਦਾ ਕਹਿਣਾ ਹੈ ਕਿ ਡੇਰਾ ਬਾਬਾ ਨਾਨਕ ਦੀ ਕਿਸੇ ਵੀ ਲੜਕੀ ਦਾ ਵਿਆਹ ਹੋਵੇਗਾ ਤੇ ਜੱਗੂ ਭਗਵਾਨਪੁਰੀਆ ਦਾ ਪਰਿਵਾਰ ਉਸ ਨੂੰ ਆਪਣੀ ਜੇਬ ਵਿੱਚੋਂ 21 ਹਜ਼ਾਰ ਰੁਪਿਆ ਦੇਵੇਗਾ।

ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਨੇ ਡੇਰਾ ਬਾਬਾ ਨਾਨਕ ਦੇ ਬਲਾਕ ਦਫਤਰ ਵਿੱਚ ਪਹੁੰਚ ਕੇ ਬਲਾਕ ਸੰਮਤੀ ਦੀ ਚੇਅਰ ਪਰਸਨ ਵਜੋਂ ਅਹੁਦਾ ਸੰਭਾਲਿਆ।

ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ 100 ਲੜਕੀਆਂ ਦੇ ਵਿਆਹ ਕਰਵਾਏ ਗਏ ਸਨ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 200 ਲੜਕੀਆਂ ਦੇ ਵਿਆਹ ਕਰਵਾਉਣ ਜਾ ਰਹੇ ਹਾਂ। ਜੇਕਰ ਸੰਗਤ ਨੇ ਚਾਹਿਆ ਤੇ ਉਹਨਾਂ ਦੇ ਪਰਿਵਾਰ ‘ਚੋਂ ਕੋਈ ਮੈਂਬਰ 2027 ਦੀ ਵਿਧਾਨ ਸਭਾ ਦੀ ਚੋਣ ਵੀ ਲੜ ਸਕਦਾ ਹੈ।

error: Content is protected !!