ਨ+ਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌ+ਤ, ਬਾਂਹ ‘ਚ ਲੱਗੀ ਮਿਲੀ ਸਰਿੰਜ
ਬਠਿੰਡਾ (ਵੀਓਪੀ ਬਿਊਰੋ) ਪੰਜਾਬ ਵਿੱਚ ਨਸ਼ੇ ਨੇ ਨੌਜਵਾਨ ਪੀੜੀ ਨੂੰ ਬਰਬਾਦ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ, ਜਿੱਥੇ ਗਣੇਸ਼ਾ ਬਸਤੀ ‘ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌ+ਤ ਹੋ ਗਈ। ਹਾਲਾਤ ਇੰਨੇ ਮਾੜੇ ਨੇ ਕਿ ਮ੍ਰਿਤਕ ਦੀ ਬਾਂਹ ‘ਤੇ ਸਰਿੰਜ ਵੀ ਲੱਗੀ ਹੋਈ ਸੀ।
ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਵਿਅਕਤੀ ਦੀ ਬਾਂਹ ਵਿੱਚੋਂ ਇੱਕ ਸਰਿੰਜ ਮਿਲੀ ਹੈ, ਜਿਸ ਨਾਲ ਇਹ ਸ਼ੱਕ ਹੋਰ ਵੀ ਵੱਧ ਗਿਆ ਹੈ ਕਿ ਉਸਨੇ ਆਪਣੇ ਆਪ ਨੂੰ ਨਸ਼ੇ (ਚਿੱਟਾ) ਦਾ ਟੀਕਾ ਲਗਾਇਆ ਸੀ ਅਤੇ ਓਵਰਡੋਜ਼ ਕਾਰਨ ਉਸਦੀ ਮੌਤ ਹੋ ਗਈ।
ਸਵੇਰੇ ਰਾਹਗੀਰਾਂ ਨੇ ਸਮਾਜਿਕ ਸੰਗਠਨ, ਨੌਜਵਾਨ ਵੈਲਫੇਅਰ ਸੋਸਾਇਟੀ ਨੂੰ ਸੜਕ ਕਿਨਾਰੇ ਪਈ ਲਾਸ਼ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ, ਸੰਸਥਾ ਦੀ ਐਂਬੂਲੈਂਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਮ੍ਰਿਤਕ ਦੀ ਉਮਰ ਲਗਭਗ 18 ਸਾਲ ਦੱਸੀ ਜਾ ਰਹੀ ਹੈ, ਹਾਲਾਂਕਿ ਉਸਦੀ ਪਛਾਣ ਅਜੇ ਤੱਕ ਸਥਾਪਤ ਨਹੀਂ ਹੋ ਸਕੀ ਹੈ।



