ਇਹ ਹੈ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਗਰਲਫ੍ਰੈਂਡ!, ਹੱਥ ‘ਚ ਹੱਥ ਫੜੀ ਆਇਆ ਨਜ਼ਰ

ਇਹ ਹੈ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਗਰਲਫ੍ਰੈਂਡ!, ਹੱਥ ‘ਚ ਹੱਥ ਫੜੀ ਆਇਆ ਨਜ਼ਰ

ਜਲੰਧਰ (ਵੀਓਪੀ ਬਿਊਰੋ) ਭਾਰਤ ਵਿੱਚ ਕ੍ਰਿਕਟ ਕਾਫੀ ਪੋਪੂਲਰ ਖੇਡ ਹੈ, ਕਿਸੇ ਵੀ ਬੋਲੀਵੁੱਡ ਹਸਤੀ ਨਾਲੋਂ ਇੰਡੀਆ ਵਿੱਚ ਕ੍ਰਿਕਟਰਾਂ ਨੂੰ ਘੱਟ ਨਹੀਂ ਮੰਨਿਆ ਜਾਂਦਾ। ਆਏ ਦਿਨ ਭਾਰਤੀ ਕ੍ਰਿਕਟਰ ਚਰਚਾ ਵਿੱਚ ਰਹਿੰਦੇ ਨੇ ਕਦੇ ਆਪਣੀ ਖੇਡ ਨੂੰ ਲੈ ਕੇ, ਕਦੇ ਆਪਣੇ ਫੈਸ਼ਨ ਨੂੰ ਲੈ ਕੇ ਅਤੇ ਕਦੇ ਆਪਣੇ ਲਾਈਫ ਸਟਾਈਲ ਨੂੰ ਲੈ ਕੇ। ਹੁਣ ਅਜਿਹਾ ਇੱਕ ਕ੍ਰਿਕਟਰ ਹੈ ਪੰਜਾਬ ਦਾ ਨੌਜਵਾਨ ਅਸ਼ਦੀਪ ਸਿੰਘ ਜੋ ਹਮੇਸ਼ਾ ਆਪਣੀ ਖੇਡ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ ਅਤੇ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਕਾਫੀ ਲੋਕਾਂ ਦੇ ਦਿਲਾਂ ਵਿੱਚ ਜਗਹਾ ਬਣਾ ਕੇ ਬੈਠਾ ਹੈ। ਹੁਣ ਇਸ ਨੌਜਵਾਨ ਦੀ ਇੱਕ ਗਰਲਫੈਂਡ ਵੀ ਸਾਹਮਣੇ ਆਈ ਹੈ, ਜਿਸ ਬਾਰੇ ਕਾਫੀ ਅਫਵਾਵਾਂ ਤੇਜ਼ ਹੋ ਗਈਆਂ ਹਨ।

ਅਰਸ਼ਦੀਪ ਦਾ ਹਾਲ ਹੀ ਵਿੱਚ ਇੱਕ ਸਨੈਪਚੈਟ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਇੱਕ ਰਹੱਸਮਈ ਕੁੜੀ ਦਾ ਹੱਥ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਨਾਲ ਸੋਸ਼ਲ ਮੀਡੀਆ ‘ਤੇ ਅਟਕਲਾਂ ਸ਼ੁਰੂ ਹੋ ਗਈਆਂ। ਸਮਰੀਨ ਕੌਰ ਇੱਕ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ ਜੋ ਮਿਸ ਇੰਡੀਆ 2018 ਦੀ ਫਾਈਨਲਿਸਟ ਸੀ। ਉਹ ਮੂਲ ਰੂਪ ਵਿੱਚ ਜੰਮੂ ਅਤੇ ਕਸ਼ਮੀਰ ਤੋਂ ਹੈ ਅਤੇ ਸਿੰਬਾਇਓਸਿਸ ਕਾਲਜ ਆਫ਼ ਆਰਟਸ ਐਂਡ ਕਾਮਰਸ, ਪੁਣੇ ਤੋਂ ਪੜ੍ਹਾਈ ਕੀਤੀ ਹੈ। ਸਮਰੀਨ ਨੇ ਕਈ ਸੰਗੀਤ ਵੀਡੀਓਜ਼, ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ, ਅਤੇ ਆਪਣੇ ਲਈ ਇੱਕ ਸਥਾਨ ਬਣਾਇਆ ਹੈ।

ਪੰਜਾਬ ਕਿੰਗਜ਼ ਦੇ ਸਟਾਰ ਖਿਡਾਰੀ ਅਰਸ਼ਦੀਪ ਸਿੰਘ ਇਨ੍ਹੀਂ ਦਿਨੀਂ ਆਪਣੀ ਗੇਂਦਬਾਜ਼ੀ ਲਈ ਨਹੀਂ, ਸਗੋਂ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ਵਿੱਚ ਹਨ। ਅਰਸ਼ਦੀਪ ਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਨਾਲ ਹੱਥ ਫੜੀ ਇੱਕ ਫੋਟੋ ਸਾਂਝੀ ਕੀਤੀ ਹੈ। ਉਦੋਂ ਤੋਂ ਹੀ ਅਰਸ਼ਦੀਪ ਦੀ ਪ੍ਰੇਮਿਕਾ ਕੌਣ ਹੈ, ਇਸ ਬਾਰੇ ਕਿਆਸ ਅਰਾਈਆਂ ਲੱਗੀਆਂ ਹੋਈਆਂ ਹਨ।

ਇਸ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ ਦਾਅਵਾ ਕੀਤਾ ਕਿ ਪੰਜਾਬੀ ਅਦਾਕਾਰਾ ਅਤੇ ਮਾਡਲ ਸਮਰੀਨ ਕੌਰ ਉਸਦੀ ਪ੍ਰੇਮਿਕਾ ਹੈ। ਅਰਸ਼ਦੀਪ ਨੂੰ ਆਈਪੀਐਲ 2026 ਦੌਰਾਨ ਆਪਣੀ ਅਫਵਾਹ ਵਾਲੀ ਪ੍ਰੇਮਿਕਾ ਸਮਰੀਨ ਨਾਲ ਵੀ ਦੇਖਿਆ ਗਿਆ ਸੀ। ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ ਅਤੇ ਇੱਕ ਪਿਆਰਾ ਪਲ ਸਾਂਝਾ ਕੀਤਾ ਗਿਆ ਸੀ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।

error: Content is protected !!