ਸਕੂਲ ‘ਚ ਸ਼ਰਾਰਤਾਂ ਕਰਦੇ ਬੱਚੇ ਦੇ ਟੀਚਰ ਨੇ ਕੁੱਟ-ਕੁੱਟ ਪਾ’ਤੀਆਂ ਲਾਸ਼ਾਂ
ਗੁਰਦਾਸਪੁਰ (ਵੀਓਪੀ ਬਿਊਰੋ) ਜ਼ਿਲ੍ਹੇ ਦੇ ਪਿੰਡ ਗੰਜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਪੰਜਵੀਂ ਕਲਾਸ ਦੇ ਨੌ ਸਾਲਾ ਬੱਚੇ ਨੂੰ ਇੱਕ ਟੀਚਰ ਦੇ ਵੱਲੋਂ ਇਸ ਕਦਰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਕਿ ਪਲਾਸਟਿਕ ਦੀਆਂ ਵਿਕਟਾਂ ਮਾਰ ਮਾਰ ਕੇ ਉਸਦੇ ਲਾਸ਼ਾਂ ਪਾ ਦਿੱਤੀਆਂ।
ਗੱਲਬਾਤ ਕਰਦੇ ਹੋਏ ਬੱਚੇ ਦੀ ਮਾਤਾ ਜਸਮੀਤ ਅਤੇ ਸਮਾਜ ਸੇਵਕ ਸਚਿਨ ਨੇ ਦੱਸਿਆ ਕਿ ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਸੀ ਕਿ ਸਕੂਲ ਦੇ ਵਿੱਚ ਟੀਚਰ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਪਰ ਜਦੋਂ ਉਹ ਬੱਚੇ ਦੇ ਕੱਪੜੇ ਚੇਂਜ ਕਰਨ ਲੱਗੇ ਤਾਂ ਉਸਨੇ ਜਦੋਂ ਨਿਸ਼ਾਨ ਦੇਖੇ ਤਾਂ ਬੱਚੇ ਨੂੰ ਸਖਤੀ ਦੇ ਨਾਲ ਪੁੱਛਿਆ ਗਿਆ ਤਾਂ ਬੱਚੇ ਨੇ ਕਿਹਾ ਕਿ ਸਕੂਲ ਦੇ ਵਿੱਚ ਟੀਚਰ ਜਿਸਦਾ ਨਾਮ ਸੰਦੀਪ ਹੈ ਉਸ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਪਲਾਸਟਿਕ ਦੀ ਵਿਕਟਾਂ ਦੇ ਨਾਲ ਮਾਰ ਕੁਟਾਈ ਕੀਤੀ ਗਈ ਕਿਉਂਕਿ ਉਹ ਸ਼ਰਾਰਤਾਂ ਕਰ ਰਿਹਾ ਸੀ।
ਉੱਥੇ ਹੀ ਬੱਚੇ ਦੇ ਮਾਂ ਬਾਪ ਬੱਚੇ ਨੂੰ ਨਾਲ ਲੈ ਕੇ ਜਿਲਾ ਬਾਲ ਭਲਾਈ ਦਫਤਰ ਅਤੇ ਜ਼ਿਲ੍ਾ ਸਿੱਖਿਆ ਅਧਿਕਾਰੀ ਨੂੰ ਸ਼ਿਕਾਇਤ ਕਰਨ ਪਹੁੰਚੇ ਜਿੱਥੇ ਬਾਲ ਭਲਾਈ ਅਧਿਕਾਰੀ ਰਤਨ ਲਾਲ ਨੇ ਦੱਸਿਆ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਏਗੀ।



