ਪ੍ਰਵਾਸੀ ਮਜ਼ਦੂਰ ਦੀਆਂ 2 ਮਾਸੂਮ ਬੱਚੀਆਂ ਨੂੰ ਭੱਠੇ ‘ਤੇ ਲੈ ਗਿਆ ਦਰਿੰਦਾ, ਕਰ’ਤਾ ਕਾਰਾ

ਪ੍ਰਵਾਸੀ ਮਜ਼ਦੂਰ ਦੀਆਂ 2 ਮਾਸੂਮ ਬੱਚੀਆਂ ਨੂੰ ਭੱਠੇ ‘ਤੇ ਲੈ ਗਿਆ ਦਰਿੰਦਾ, ਕਰ’ਤਾ ਕਾਰਾ

ਮੋਗਾ (ਵੀਓਪੀ ਬਿਊਰੋ) ਇੱਥੋਂ ਦੇ ਪਿੰਡ ਲੋਹਾਰਾ ‘ਚ ਇੱਕ ਦਰਿੰਦੇ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਦੋ ਮਾਸੂਮ ਧੀਆਂ ਨੂੰ ਢੋਲਕ ਖਰੀਦਣ ਦਾ ਲਾਲਚ ਦੇ ਕੇ ਮੇਲੇ ਵਿੱਚ ਲੈ ਗਿਆ ਅਤੇ ਉੱਥੇ ਜਾ ਕੇ ਇੱਕ ਦਾ ਕਤਲ ਕਰ ਦਿੱਤਾ, ਜਦ ਕਿ ਦੂਜੀ ਕੁੜੀ ਭੱਜਣ ਵਿੱਚ ਕਾਮਯਾਬ ਹੋ ਗਈ।

ਮ੍ਰਿਤਕ ਬੱਚੀ ਦੀ ਉਮਰ 8 ਸਾਲ ਸੀ ਅਤੇ ਦਰਿੰਦੇ ਦੀ ਚੁੰਗਲ ਵਿੱਚੋਂ ਫਸੀ ਕੁੜੀ ਸਿਰਫ 5 ਸਾਲ ਦੀ ਹੈ, ਜੋ ਕਿ ਕਰੀਬ 3 ਕਿਲੋਮੀਟਰ ਪੈਦਲ ਚੱਲ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੀ।

ਜਾਣਕਾਰੀ ਮਿਲਣ ‘ਤੇ ਜਦ ਪਰਿਵਾਰ ਉਸ ਜਗ੍ਹਾ ‘ਤੇ ਪਹੁੰਚਿਆ, ਤਾਂ ਕੁੜੀ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 24 ਸਾਲਾ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਪਤਾ ਲਗਾ ਰਹੀ ਹੈ ਕਿ ਕਤਲ ਦੀ ਵਜ੍ਹਾ ਕੀ ਹੈ।

error: Content is protected !!