ਸਮਾਣਾ ਮੋਰਚਾ ਫਤਿਹ… ਟਾਵਰ ਤੋਂ ਹੇਠਾਂ ਉਤਰੇ ਭਾਈ ਗੁਰਜੀਤ ਸਿੰਘ ਖਾਲਸਾ
ਸਮਾਣਾ (ਵੀਓਪੀ ਬਿਊਰੋ) ਬੇਅਦਬੀ ਖਿਲਾਫ਼ ਕਾਨੂੰਨ ਦੀ ਮੰਗ ਅਤੇ ਹੋਰ ਕਈ ਸਿੱਖ ਪੰਥ ਦੀਆਂ ਮੰਗਾਂ ਨੂੰ ਲੈ ਕੇ ਸਮਾਣਾ ਵਿੱਚ ਸ਼ੁਰੂ ਕੀਤਾ ਧਰਮ ਯੁੱਧ ਮੋਰਚਾ ਹੁਣ ਫਤਿਹ ਹੋ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਬੇਅਦਬੀ ਖਿਲਾਫ਼ ਕਾਨੂੰਨ ਬਣਾ ਦਿੱਤਾ ਹੈ।
ਇਸ ਦੌਰਾਨ ਹੁਣ ਭਾਈ ਗੁਰਜੀਤ ਸਿੰਘ ਖਾਲਸਾ ਸਹੀ ਸਲਾਮਤ ਟਾਵਰ ਤੋਂ ਹੇਠਾਂ ਉਤਰ ਆਏ ਹਨ। ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਦੇ ਖ਼ਤਮ ਹੋਣ ਨਾਲ ਪ੍ਰਸ਼ਾਸਨ ਨੇ ਵੀ ਰਾਹਤ ਦੀ ਸਾਹ ਲੱਭੀ ਹੈ।
ਭਾਈ ਸਾਹਿਬ ਦੇ ਹੇਠਾਂ ਆਉਣ ਤੋਂ ਬਾਅਦ ਹੁਣ ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਗਈ।



