2 ਕਿਲੋ ਹੈਰੋਇਨ ਸਣੇ SHO ਗ੍ਰਿਫ਼ਤਾਰ

2 ਕਿਲੋ ਹੈਰੋਇਨ ਸਣੇ SHO ਗ੍ਰਿਫ਼ਤਾਰ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਪੁਲਿਸ ਦਾ SHO ਦੋ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀਸੈਦਾਂ ਦਾ ਐਸ.ਐਚ.ਓ ਸ਼ਸ਼ਪਾਲ ਸਿੰਘ ਨਾਲ ਜੁੜਿਆ ਹੋਇਆ ਹੈ।

ਪੁਲਿਸ ਨੇ ਅਜਨਾਲਾ ਦੀ ਅਦਾਲਤ ਵਿੱਚ ਸ਼ਸ਼ਪਾਲ ਸਿੰਘ ਨੂੰ ਪੇਸ਼ ਕੀਤਾ। ਅਜਨਾਲਾ ਦੀ ਅਦਾਲਤ ਨੇ ਸਸ਼ਪਾਲ ਸਿੰਘ ਦਾ 1 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਵਿੱਚ ਭੇਜੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ੇ ਦੀ ਖੇਪ ਨੂੰ ਐਸ.ਐਚ.ਓ ਸ਼ਸ਼ਪਾਲ ਸਿੰਘ ਵੱਲੋਂ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

error: Content is protected !!