ਜਲੰਧਰ ਦੇ ਜਿਮ ਵਿੱਚ ਮਹਿਲਾ ਟ੍ਰੇਨਰ ਨਾਲ ਛੇੜਛਾੜ, White Diamond Resort ਦਾ ਮਾਲਕ ਗ੍ਰਿਫ਼ਤਾਰ

ਜਲੰਧਰ (ਰੰਗਪੁਰੀ) ਜਲੰਧਰ ਤੋਂ ਇੱਕ ਵੱਡੀ ਅਤੇ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਹਿਰ ਦੇ ਇੱਕ ਮਸ਼ਹੂਰ ਰਿਜ਼ੋਰਟ ਦੇ ਮਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਬੇਹੱਦ ਗੰਭੀਰ ਹਨ—ਇੱਕ ਜਿਮ ਦੇ ਅੰਦਰ ਮਹਿਲਾ ਟ੍ਰੇਨਰ ਨਾਲ ਅਸ਼ਲੀਲ ਹਰਕਤਾਂ ਅਤੇ ਛੇੜਛਾੜ। ਕੀ ਹੈ ਪੂਰਾ ਮਾਮਲਾ, ਆਓ ਜਾਣਦੇ ਹਾਂ ਵਿਸਥਾਰ ਨਾਲ।”

ਜਲੰਧਰ ਦੇ 66 ਫੁੱਟ ਰੋਡ ‘ਤੇ ਸਥਿਤ ‘ਵ੍ਹਾਈਟ ਡਾਇਮੰਡ ਰਿਜ਼ੋਰਟ’ (White Diamond Resort) ਦੇ ਮਾਲਕ ਹਨੀ ਰੰਧਾਵਾ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ, ਹਨੀ ਰੰਧਾਵਾ ਨੂੰ ਪੁਲਿਸ ਨੇ ਇੱਕ ਮਹਿਲਾ ਟ੍ਰੇਨਰ ਨਾਲ ਬਦਤਮੀਜ਼ੀ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ।”

ਘਟਨਾ ਦਾ ਵੇਰਵਾ ਇਸ ਤਰ੍ਹਾਂ ਹੈ ਕੀ ਫਾਰਐਵਰ 21 ਜਿਮ ਜਲੰਧਰ ਦੇ ਵਿੱਚ ਸਮਾਂ ਕੱਲ੍ਹ ਸ਼ਾਮ ਕਰੀਬ 8 ਵਜੇ ਤੋਂ ਬਾਅਦ ਦਾ| ਦੱਸਿਆ ਜਾ ਰਿਹਾ ਹੈ ਕਿ ਹਨੀ ਰੰਧਾਵਾ ਜਿਮ ਵਿੱਚ ਮੌਜੂਦ ਸੀ। ਉਸ ਨੇ ਅਚਾਨਕ ਉੱਥੇ ਕੰਮ ਕਰਦੀ ਇੱਕ ਮਹਿਲਾ ਟ੍ਰੇਨਰ ਨੂੰ ਪਿੱਛੇ ਤੋਂ ਫੜ ਲਿਆ। ਜਦੋਂ ਮਹਿਲਾ ਨੇ ਇਸ ਦਾ ਸਖ਼ਤ ਵਿਰੋਧ ਕੀਤਾ, ਤਾਂ ਮੁਲਜ਼ਮ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਮਹਿਲਾ ਟ੍ਰੇਨਰ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬਿਨਾਂ ਦੇਰੀ ਕੀਤੇ ਹਨੀ ਰੰਧਾਵਾ ਨੂੰ ਜਿਮ ਦੇ ਅੰਦਰੋਂ ਹੀ ਕਾਬੂ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ, ਪੀੜਤ ਮਹਿਲਾ ਦੇ ਬਿਆਨਾਂ ਦੇ ਅਧਾਰ ‘ਤੇ ਹਨੀ ਰੰਧਾਵਾ ਖਿਲਾਫ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕਰ ਲਈ ਗਈ ਹੈ ਅਤੇ ਉਸ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”

ਇੱਕ ਪਾਸੇ ਜਿੱਥੇ ਸ਼ਹਿਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਅਜਿਹੇ ਰਸੂਖਦਾਰ ਲੋਕਾਂ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਹਰਕਤਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਸੋਸ਼ਲ ਮੀਡੀਆ ‘ਤੇ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।”

ਜਲੰਧਰ ਦੇ ਜਿਮ ਵਿੱਚ ਮਹਿਲਾ ਟ੍ਰੇਨਰ ਨਾਲ ਹੋਈ ਬਦਤਮੀਜ਼ੀ ਦੇ ਮਾਮਲੇ ਵਿੱਚ ਹੁਣ ਇੱਕ ਵੱਡਾ ਰਾਜਨੀਤਿਕ ਮੋੜ ਵੀ ਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਇੱਕ ਪਾਸੇ ਪੁਲਿਸ ਨੇ ਦੋਸ਼ੀ ਹਨੀ ਰੰਧਾਵਾ ਨੂੰ ਗ੍ਰਿਫ਼ਤਾਰ ਕੀਤਾ ਹੈ, ਉੱਥੇ ਹੀ ਖ਼ਬਰਾਂ ਆ ਰਹੀਆਂ ਹਨ ਕਿ ਸੱਤਾਧਾਰੀ ਪਾਰਟੀ ਦੇ ਇੱਕ ਦਿੱਗਜ ਨੇਤਾ ਨੇ ਦੋਸ਼ੀ ਨੂੰ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਸੀ।

error: Content is protected !!