ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋ+ਲੀਆਂ ਮਾਰ ਕੇ ਕ+ਤ+ਲ

ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋ+ਲੀਆਂ ਮਾਰ ਕੇ ਕ+ਤ+ਲ

ਮਹਿਤਾ (ਵੀਓਪੀ ਬਿਊਰੋ) ਥਾਣਾ ਮਹਿਤਾ ਅਧੀਨ ਪੈਂਦੇ ਪਿੰਡ ਮਹਿਸਮਪੁਰ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਅਮਰਜੋਤ ਸਿੰਘ ਨੇੜਲੇ ਪਿੰਡ ਮਹਿਸਮਪੁਰ ਕਲਾਂ ਦਾ ਵਸਨੀਕ ਸੀ, ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜੋ ਪਨੀਰ ਖਰੀਦਣ ਲਈ ਪਿੰਡ ਦੇ ਬਾਹਰਵਾਰ ਡੇਅਰੀ ਤੇ ਗਿਆ, ਜਿੱਥੇ ਕਾਰ ਸਵਾਰ ਉਸ ਨੂੰ ਆਪਣੇ ਨਾਲ ਬਿਠਾ ਕੇ ਲੈ ਗਏ ਅਤੇ ਕੁਝ ਦੂਰ ਲਿਜਾ ਕੇ ਉਕਤ ਨੌਜਵਾਨ ਨੂੰ ਗੋਲੀਆਂ ਮਾਰ ਕੇ ਸੁੱਟ ਗਏ।

error: Content is protected !!