ਦੂਜੀ ਪਤਨੀ ਦੀ ਛਾਤੀ ‘ਚ ਗੋਲੀ ਮਾਰ ਕੇ ਕੀਤੀ ਖੁ+ਦਕੁਸ਼ੀ
ਵੀਓਪੀ ਬਿਊਰੋ – ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਇੱਕ ਵਿਅਕਤੀ ਨੇ ਘਰਵਾਲੀ ਨੂੰ ਗੋਲੀ ਮਾਰ ਕੇ ਖੁਦ ਨੂੰ ਵੀ ਮਾਰੀ ਗੋਲੀ ਮਾਰ ਲਈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਦੋਵਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਬਰਿੰਦਰ ਸਿੰਘ ਬਿੰਦਾ ਜਿਸ ਦਾ ਪਹਿਲੀ ਪਤਨੀ ਦੇ ਤਲਾਕ ਤੋਂ ਬਾਅਦ ਦੂਜਾ ਵਿਆਹ ਹੋਇਆ ਸੀ ਅਤੇ ਦੂਜੀ ਪਤਨੀ ਪਰਮਸਲੀਲ ਕੌਰ ਨਾਲ ਤਕਰਾਰਬਾਜੀ ਚੱਲ ਰਹੀ ਸੀ ਅਤੇ ਅੱਜ ਸ਼ਾਮ ਨੂੰ ਦੋਵੇਂ ਪਤੀ ਪਤਨੀ ਘਰ ਵਿਚ ਇੱਕਲੇ ਸਨ ਅਤੇ ਦੋਵਾਂ ਵਿਚ ਤੂੰ ਤੂੰ ਮੈਂ ਮੈਂ ਹੋਈ ਅਤੇ ਗੁੱਸੇ ਵਿਚ ਬਰਿੰਦਰ ਸਿੰਘ ਬਿੰਦਾ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਪਹਿਲਾ ਪਤਨੀ ਦੀ ਲੱਤ ਅਤੇ ਛਾਤੀ’ਚ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੀ ਛਾਤੀ’ਚ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ।


