ਸੋਸ਼ਲ ਮੀਡੀਆ ‘ਤੇ ਐਵੀਂ ਨਾ ਕਰ ਦਿਓ ਕਿਸੇ ਲਿੰਕ ‘ਤੇ ਕਲਿੱਕ, ਹੋ ਜਾਵੇਗੀ ਠੱਗੀ

ਸੋਸ਼ਲ ਮੀਡੀਆ ‘ਤੇ ਐਵੀਂ ਨਾ ਕਰ ਦਿਓ ਕਿਸੇ ਲਿੰਕ ‘ਤੇ ਕਲਿੱਕ, ਹੋ ਜਾਵੇਗੀ ਠੱਗੀ

ਮੁਕਤਸਰ ਸਾਹਿਬ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਦੀ ਵਰਤੋਂ ਤਾਂ ਅੱਜ ਕੱਲ ਸਾਰੇ ਕਰਦੇ ਹਨ। ਫੇਸਬੁੱਕ-ਇੰਸਟਾਗ੍ਰਾਮ ਅਤੇ ਹੋਰ ਕਈ ਅਜਿਹੀਆਂ ਸੋਸ਼ਲ ਮੀਡੀਆ ਸਾਈਟਸ ਨੇ ਜਿਸਦੀ ਵਰਤੋ ਅਸੀਂ ਸਾਰਾ ਦਿਨ ਕਰਦੇ ਰਹਿੰਦੇ ਹਾਂ। ਇਹਨਾਂ ਸੋਸ਼ਲ ਮੀਡੀਆ ਸਾਈਟਸ ‘ਤੇ ਹੀ ਕਈ ਤਰ੍ਹਾਂ ਦੇ ਇਸ਼ਤਿਹਾਰ ਵੀ ਆਉਂਦੇ ਨੇ ਜੋ ਕਾਫੀ ਲੋਭਾਵੇਂ ਹੁੰਦੇ ਨੇ। ਅਸੀਂ ਕਈ ਵਾਰ ਉਹਨਾਂ ਇਸ਼ਤਿਆਰਾਂ ਨੂੰ ਦੇਖਣ ਦੇ ਲਈ ਉਸ ਲਿੰਕ ਉੱਤੇ ਕਲਿੱਕ ਕਰ ਲੈਂਦੇ ਹਾਂ ਪਰ ਇਹ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਖਤਰਨਾਕ ਸਾਬਿਤ ਹੋ ਵੀ ਰਿਹਾ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇ ਲਿੰਕ ਤੇ ਕਲਿੱਕ ਕਰਨ ਦੇ ਨਾਲ ਹੀ ਤੁਹਾਡੇ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਟੇ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮੁਕਤਸਰ ਸਾਹਿਬ ਤੋਂ।

ਸ਼ਿਕਾਇਤਕਰਤਾ ਦੀਪਿਕਾ ਕੁੱਬਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਮਾਤਾ-ਪਿਤਾ ਦੇ ਆਯੁਰਵੈਦਿਕ ਇਲਾਜ ਸਬੰਧੀ ਫੇਸਬੁੱਕ ‘ਤੇ ਪਤੰਜਲੀ ਦੇ ਨਾਮ ‘ਤੇ ਇੱਕ ਲਿੰਕ ਆਇਆ ਸੀ। ਲਿੰਕ ‘ਤੇ ਕਲਿੱਕ ਕਰਨ ਉਪਰੰਤ ਫਾਰਮ ਭਰਵਾਇਆ ਗਿਆ ਅਤੇ ਬਾਅਦ ਵਿੱਚ ਠੱਗਾਂ ਨੇ ਆਪਣੇ ਆਪ ਨੂੰ ਪਤੰਜਲੀ ਯੋਗਪੀਠ ਨਾਲ ਜੁੜਿਆ ਦੱਸ ਕੇ ਇਲਾਜ, ਰਹਿਣ ਦੀ ਸੁਵਿਧਾ, ਹੈਲਥ ਕਾਰਡ, ਇਨਸ਼ੋਰੈਂਸ ਅਤੇ NOC ਦੇ ਨਾਮ ‘ਤੇ ਵੱਖ-ਵੱਖ ਕਿਸ਼ਤਾਂ ਵਿੱਚ ਪੈਸੇ ਮੰਗੇ।

ਪੀੜਤ ਪਰਿਵਾਰ ਵੱਲੋਂ ਠੱਗਾਂ ਦੇ ਕਹਿਣ ‘ਤੇ ਵੱਖ-ਵੱਖ ਬੈਂਕ ਖਾਤਿਆਂ ਅਤੇ UPI ਰਾਹੀਂ ਕੁੱਲ ₹6,21,656/- ਦੀ ਰਕਮ ਟ੍ਰਾਂਸਫਰ ਕਰ ਦਿੱਤੀ ਗਈ।

ਬਾਅਦ ਵਿੱਚ ਜਦੋਂ ਪੀੜਤ ਪਰਿਵਾਰ ਰਿਸ਼ੀਕੇਸ਼ ਪਹੁੰਚਿਆ ਤਾਂ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਲੈਣ ਨਹੀਂ ਆਇਆ। ਸ਼ੱਕ ਹੋਣ ‘ਤੇ ਪਤੰਜਲੀ ਯੋਗਪੀਠ ਹਰਿਦੁਆਰ ਨਾਲ ਸੰਪਰਕ ਕੀਤਾ ਗਿਆ, ਜਿੱਥੇ ਪਤਾ ਲੱਗਾ ਕਿ ਉਨ੍ਹਾਂ ਦੇ ਨਾਮ ‘ਤੇ ਕੋਈ ਰਜਿਸਟ੍ਰੇਸ਼ਨ ਨਹੀਂ ਸੀ ਅਤੇ ਇਹ ਸਾਰਾ ਮਾਮਲਾ ਠੱਗੀ ਦਾ ਸੀ।

error: Content is protected !!