ਕਾਰਵਾਈ ਲਈ ਗਈ ਪੰਜਾਬ ਪੁਲਿਸ ‘ਤੇ ਹਮਲਾ

ਕਾਰਵਾਈ ਲਈ ਗਈ ਪੰਜਾਬ ਪੁਲਿਸ ‘ਤੇ ਹਮਲਾ

ਵੀਓਪੀ ਬਿਊਰੋ – ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ‘ਚ ਉਸ ਸਮੇਂ ਖੂਬ ਹੰਗਾਮਾ ਹੋਇਆ, ਜਦੋਂ ਕੁਝ ਲੋਕਾਂ ਨੇ ਪੰਜਾਬ ਪੁਲਿਸ ‘ਤੇ ਹੀ ਹਮਲਾ ਕਰ ਦਿੱਤਾ। ਇੱਥੇ ਨਸ਼ਾ ਤਸਕਰ ਦੇ ਘਰ ਰੇਡ ਕਰਨ ਗਈ ਪੁਲਿਸ ਪਾਰਟੀ ‘ਤੇ ਹਮਲਾ ਹੋ ਗਿਆ।

ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਏਐੱਸਆਈ ਜਗਸੀਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਪਿੰਡ ਚੱਠੇਵਾਲਾ ਵਿਖੇ ਇੱਕ ਕਥਿਤ ਨਸ਼ਾ ਤਸਕਰ ਦੇ ਘਰ ਅੱਜ ਸਵੇਰੇ ਕਰੀਬ 7:30 ਵਜੇ ਰੇਡ ਕਰਨ ਗਈ ਸੀ ਕਿ ਅੱਗੋਂ ਘਰ ਵਾਲਿਆਂ ਨੇ ਓਹਨਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਣ ਏ ਐੱਸ ਆਈ ਜਗਸੀਰ ਸਿੰਘ ਅਤੇ ਸਿਪਾਹੀ ਨੀਰਜ ਕੁਮਾਰ ਜਖਮੀ ਹੋ ਗਏ।

error: Content is protected !!