ਕੇਜਰੀਵਾਲ ਕਰ ਰਿਹਾ ਸੀ ਰੋਡ ਸ਼ੋਅ ਤਾਂ ‘ਆਪ’ ਦੇ 20 ਮੰਤਰੀਆਂ ਦੇ ਮੋਬਾਈਲ ਚੋਰੀ ਕਰ ਕੇ ਲੈ ਗਏ ‘ਜੇਬ ਕਤਰੇ’, ਲੋਕੀ ਕਹਿੰਦੇ ਇਹ ਲਾਉਣਗੇ ਰੰਗ

ਕੇਜਰੀਵਾਲ ਕਰ ਰਿਹਾ ਸੀ ਰੋਡ ਸ਼ੋਅ ਤਾਂ ‘ਆਪ’ ਦੇ 20 ਮੰਤਰੀਆਂ ਦੇ ਮੋਬਾਈਲ ਚੋਰੀ ਕਰ ਕੇ ਲੈ ਗਏ ‘ਜੇਬ ਕਤਰੇ’, ਲੋਕੀ ਕਹਿੰਦੇ ਇਹ ਲਾਉਣਗੇ ਰੰਗ

ਦਿੱਲੀ (ਵੀਓਪੀ ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ MCD ਚੋਣਾਂ ਦੀਆਂ ਤਿਆਰੀਆਂ ਕਰ ਰਹੇ ਹਨ। ਦਿੱਲੀ ਵਿੱਚ ਲਗਾਤਾਰ ਪ੍ਰਚਾਰ ਰੈਲੀਆਂ ਨਿਕਲ ਰਹੀਆਂ ਹਨ। ਇਹਨਾਂ ਰੈਲੀਆਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਅਤੇ ਉਹਨਾਂ ਦੇ ਮੰਤਰੀ ਸ਼ਾਮਲ ਸਨ। ਰਾਜਧਾਨੀ ਦਿੱਲੀ ਦੇ ਹਰ ਛੋਟੇ-ਵੱਡੇ ਇਲਾਕਿਆਂ ਵਿੱਚ ਰੋਡ ਸ਼ੋਅ ਕੀਤੇ ਜਾ ਰਹੇ ਹਨ, ਜਿਹਨਾਂ ਦੀ ਪ੍ਰਧਾਨਗੀ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ 20 ਮੰਤਰੀ ਦੇ ਮੋਬਾਈਲ ਹੀ ਗਾਇਬ ਹੋ ਗਏ। ਰੈਲੀਆਂ ਵਿੱਚ ਚੋਰੀ ਦੀਆਂ ਘਟਨਾਂਵਾਂ ਹੋ ਰਹੀਆਂ ਹਨ । ਹਾਲਾਂਕਿ ਇਸ ਮਾਮਲੇ ਵਿਰੁੱਧ ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਇਹ ਘਟਨਾਂ ਮਲਕਾ ਗੰਜ ਇਲਾਕੇ ਦੀ ਹੈ ਜਦੋਂ ਕੇਜਰੀਵਾਲ ਤੇ ਉਹਨਾਂ ਦੇ ਸਾਥੀ ਮੰਤਰੀ ਅਤੇ ਆਗੂ ਉਹਨਾਂ ਨਾਲ ਮਲਕਾ ਇਲਾਕੇ ਵਿੱਚ MCD ਦੇ ਪ੍ਰਚਾਰ ਰੈਲੀ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕਈਆਂ ਮੰਤਰੀਆਂ ਦੇ ਮੋਬਾਈਲ ਫੋਨ ਚੋਰਾਂ ਨੇ ਚੋਰੀ ਕਰ ਲਏ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸ਼ੀ ਜੀ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਰੈਲੀ ਵਿੱਚ ਕਈ ਵਿਧਾਇਕਾਂ ਤੇ ਕੌਂਸਲਰਾਂ ਸਨ, ਜਿਨ੍ਹਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਹਨ ਜਿਹਨਾਂ ਦੀਆਂ ਸ਼ਿਕਾਇਤਾਂ ਸਾਨੂੰ ਮਿਲੀਆਂ ਹਨ। ਇਸ ਦੌਰਾਨ ਲੋਕੀ ਵੀ ਸੋਸ਼ਲ ਮੀਡੀਆ ਉੱਪਰ ਆਮ ਆਦਮੀ ਪਾਰਟੀ ਦਾ ਮਜਾਕ ਉਡਾ ਰਹੇ ਹਨ। ਲੋਕਾਂ ਨੇ ਕਿਹਾ ਕਿ ਜੋ ਆਪਣਾ ਸਾਮਾਨ ਹੀ ਨਹੀਂ ਸੰਭਾਲ ਸਕਦੇ ਉਹ ਲੋਕਾਂ ਦੀ ਸੇਵਾ ਕੀ ਕਰਨਗੇ।

MCD ਚੁਣਾਵ ਦੀਆਂ 250 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ, ਇਹ ਚੋਣਾਂ 4 ਦਸੰਬਰ ਨੂੰ ਦਿੱਲੀ ਵਿੱਚ ਹੋਣਗੀਆਂ ਤੇ 7 ਦਸੰਬਰ ਨੂੰ ਇਹਨਾਂ ਦੀ ਗਿਣਤੀ ਕਰ ਕੇ ਰਿਜ਼ਲਟ ਦੱਸਿਆ ਜਾਵੇਗਾ। 14 ਨਵੰਬਰ ਨੂੰ MCD ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਸੀ। MCD ਚੋਣਾਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਹੋਣੀਆਂ ਸਨ ਪਰ ਇਹਨਾਂ ਚੋਣਾਂ ਦੀਆਂ ਤਰੀਖਾਂ ਅਪ੍ਰੈਲ ਤੋਂ ਦਸੰਬਰ ਵਿੱਚ ਤਿੰਨ ਨਿਗਮਾਂ ਦੇ ਏਕੀਕਰਨ ਦੇ ਫੈਸਲੇ ਕਾਰਨ ਬਦਲ ਦਿੱਤੀਆਂ ਗਈਆਂ। ਕੇਜਰੀਵਾਲ ਨੇ ਆਪਣੀ ਰੈਲੀ ਵਿੱਚ ਕਿਹਾ ਕਿ ਜਨਤਾ ਨੂੰ ਦੇਸ਼ ਨੂੰ ਲੁੱਟਣ ਵਾਲੀਆਂ ਦੀ ਥਾਂ ਦੇਸ਼ ਦੇ ਵਿਕਾਸ ਕਰਨ ਵਾਲਿਆਂ ਦੀ ਜ਼ਰੂਰਤ ਹੈ, ਜਨਤਾ ਨੂੰ ਕੰਮ ਬੰਦ ਕਰਨ ਵਾਲਿਆਂ ਦੀ ਥਾਂ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ ਤੇ ਜਨਤਾ ਨੂੰ ਅੱਖਾਂ ਖੋਲ ਕੇ ਸਹੀ ਉਮਦਵਾਰ ਦੀ ਚੋਣ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ ਜਨਤਾ ਨੂੰ ਜਿਹੜੇ ਵਾਅਦੇ ਕੀਤੇ ਸਨ ਉਹ ਉਹਨਾਂ ਉੱਤੇ ਖਰ੍ਹੇ ਵੀ ਉੱਤਰੇ ਹਨ।

error: Content is protected !!