Skip to content
Monday, December 30, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
7
ਹੁਣ ਮੈਰਿਜ ਪੈਲਸਾਂ ਦੇ ਬਾਹਰ ਲੱਗਣਗੇ ਪੁਲਿਸ ਨਾਕੇ, ਸ਼ਰਾਬ ਪੀ ਕੇ ਚਲਾਈ ਗੱਡੀ ਤਾਂ ਕੱਟਣਗੇ ਚਾਲਾਨ
Latest News
Punjab
ਹੁਣ ਮੈਰਿਜ ਪੈਲਸਾਂ ਦੇ ਬਾਹਰ ਲੱਗਣਗੇ ਪੁਲਿਸ ਨਾਕੇ, ਸ਼ਰਾਬ ਪੀ ਕੇ ਚਲਾਈ ਗੱਡੀ ਤਾਂ ਕੱਟਣਗੇ ਚਾਲਾਨ
December 7, 2022
Voice of Punjab
ਹੁਣ ਮੈਰਿਜ ਪੈਲਸਾਂ ਦੇ ਬਾਹਰ ਲੱਗਣਗੇ ਪੁਲਿਸ ਨਾਕੇ, ਸ਼ਰਾਬ ਪੀ ਕੇ ਚਲਾਈ ਗੱਡੀ ਤਾਂ ਕੱਟਣਗੇ ਚਾਲਾਨ
ਚੰਡੀਗੜ੍ਹ (ਵੀਓਪੀ ਬਿਊਰੋ) ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਮੌਕੇ ਮੈਰਿਜ ਪੈਲਸਾਂ ਵਿੱਚ ਵੀ ਕਾਫੀ ਰੌਣਕਾਂ ਹਨ। ਇਸ ਦੌਰਾਨ ਵਿਆਹਾਂ ਵਿੱਚ ਸ਼ਰਾਬ ਦੇ ਸ਼ੌਕੀਨ ਵੀ ਮੌਜੂਦ ਹੁੰਦੇ ਹਨ। ਹੁਣ ਇਹਨਾਂ ਹੀ ਸ਼ਰਾਬ ਦੇ ਸ਼ੌਕੀਨਾਂ ਖਿਲਾਫ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਕਾਰਵਾਈ ਦਾ ਮੂਡ ਬਣਾ ਲਿਆ ਹਨ ਕਿਉਂਕਿ ਜੇਕਰ ਸ਼ਰਾਬ ਦੇ ਸ਼ੌਕੀਨ ਸ਼ਰਾਬ ਪੀ ਕੇ ਗੱਡੀ ਚਲਾਉਣਗੇ ਤਾਂ ਪੰਜਾਬ ਪੁਲਿਸ ਉਹਨਾਂ ਮੈਰਿਜ ਪੈਲਸਾਂ ਦੇ ਬਾਹਰ ਹੀ ਨਾਕੇ ਲਾ ਕੇ ਖੜੀ ਹੋਵੇਗੀ ਅਤੇ ਜਾਂਚ ਕਰ ਕੇ ਉਹਨਾਂ ਦੇ ਚਾਲਾਨ ਕੱਟੇਗੀ। ਇਸ ਦਾ ਕਾਰਨ ਇਹ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਉੱਥੇ ਹੀ ਰੋਕਿਆ ਜਾ ਸਕੇ।
ਇਸ ਤਹਿਤ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਨੂੰ ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ ਦੇ ਬਾਹਰ ਪੁਲਿਸ ਨਾਕੇ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੌਕੇ ‘ਤੇ ਐਲਕੋ ਸੈਂਸਰ ਨਾਲ ਸਾਹ ਦੀ ਜਾਂਚ ਕਰਕੇ ਮੋਟਾ ਚਲਾਨ ਵੀ ਕੀਤਾ ਜਾਵੇਗਾ। ਸਾਫ਼ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਹੀ ਸਲਾਮਤ ਘਰ ਪਰਤਣਾ ਹੈ, ਇਸ ਲਈ ਉਨ੍ਹਾਂ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕੀਤਾ ਹੈ, ਤਾਂ ਸ਼ਰਾਬ ਪੀਣ ਅਤੇ ਗੱਡੀ ਚਲਾਉਣ ਤੋਂ ਬਚੋ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਮੁੱਚੇ ਪੁਲਿਸ ਬਲ ਨੂੰ ਸੜਕ ਹਾਦਸਿਆਂ ਦੀ ਦਰ ਨੂੰ ਘਟਾਉਣ ਲਈ ਤਿਆਰੀਆਂ ਤੇਜ਼ ਕਰਨ ਲਈ ਕਿਹਾ ਹੈ।
ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਛੇ ਮਹੀਨੇ ਦੀ ਕੈਦ ਜਾਂ 10,000 ਰੁਪਏ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ। ਪਰ ਜੇਕਰ ਦੂਜੀ ਵਾਰ ਫੜਿਆ ਜਾਂਦਾ ਹੈ, ਤਾਂ 2 ਸਾਲ ਦੀ ਕੈਦ ਜਾਂ 15,000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪਰ ਪੰਜਾਬ ਵਿੱਚ ਮੋਟਰ ਵਹੀਕਲ ਐਕਟ-2019 ਨੂੰ ਲਾਗੂ ਕਰਦਿਆਂ ਸਾਬਕਾ ਕੈਪਟਨ ਸਰਕਾਰ ਨੇ ਡਰੰਕ ਐਂਡ ਡਰਾਈਵ ‘ਤੇ ਹੋਣ ਵਾਲੀ ਦੰਡਕਾਰੀ ਕਾਰਵਾਈ ਦੀ ਧਾਰਾ ਹਟਾ ਦਿੱਤੀ ਸੀ। ਪੰਜਾਬ ਕਾਂਗਰਸ ਸਰਕਾਰ ਨੇ ਇੱਕ ਨਵਾਂ ਸੈਕਸ਼ਨ ਜੋੜਿਆ, ਜਿਸ ਦੇ ਤਹਿਤ ਮਾਨਸਿਕ ਜਾਂ ਸਰੀਰਕ ਤੌਰ ‘ਤੇ ਅਸਮਰੱਥ ਸਥਿਤੀ ਵਿੱਚ ਗੱਡੀ ਚਲਾਉਣ ਲਈ 1,000 ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਡਰਿੰਕ ਐਂਡ ਡਰਾਈਵ ਤਹਿਤ ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਗਈ ਜੁਰਮਾਨੇ ਦੀ ਰਕਮ ਪੰਜਾਬ ਵਿੱਚ ਲਾਗੂ ਨਹੀਂ ਹੁੰਦੀ।
Post navigation
ਪ੍ਰੇਮਿਕਾ ਦਾ ਕਤਲ ਕਰ ਕੇ ਲਾਸ਼ ਸਾੜਨ ਦੀ ਕੀਤੀ ਕੋਸ਼ਿਸ਼, ਨਹੀਂ ਸੜੀ ਤਾਂ ਦਫਨਾ ਕੇ ਉੱਪਰ ਲਾ ਦਿੱਤੇ ਬੂਟੇ
ਆਪਸ ‘ਚ ਹੀ ਭਿੜੇ ਪੰਜਾਬ ਪੁਲਿਸ ਦੇ ਮੁਲਾਜ਼ਮ, ਵਰ੍ਹਾਈ ਡਾਂਗਾਂ ਤੇ ਕੱਢੀਆਂ ਗਾਲਾਂ, ਇਕ-ਦੂਜੇ ਦੀ ਪਾੜੀ ਵਰਦੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us