Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
7
ਮੱਥਾ ਟੇਕਣ ਜਾਂਦੀ 15 ਸਾਲ ਦੀ ਲੜਕੀ ਨੂੰ ਅਗਵਾ ਕਰ ਕੇ ਹਵਸੀਆਂ ਨੇ 3 ਦਿਨ ਤਕ ਕੀਤਾ ਗੈਂਗਰੇਪ
Latest News
Punjab
ਮੱਥਾ ਟੇਕਣ ਜਾਂਦੀ 15 ਸਾਲ ਦੀ ਲੜਕੀ ਨੂੰ ਅਗਵਾ ਕਰ ਕੇ ਹਵਸੀਆਂ ਨੇ 3 ਦਿਨ ਤਕ ਕੀਤਾ ਗੈਂਗਰੇਪ
January 7, 2023
Voice of Punjab
ਮੱਥਾ ਟੇਕਣ ਜਾਂਦੀ 15 ਸਾਲ ਦੀ ਲੜਕੀ ਨੂੰ ਅਗਵਾ ਕਰ ਕੇ ਹਵਸੀਆਂ ਨੇ 3 ਦਿਨ ਤਕ ਕੀਤਾ ਗੈਂਗਰੇਪ
ਜਲਾਲਾਬਾਦ (ਵੀਓਪੀ ਬਿਊਰੋ) ਪੰਜਾਬ ਵੀ ਯੂਪੀ ਦੇ ਰਾਹ ‘ਤੇ ਹੀ ਹੈ ਅਤੇ ਹਰ ਦਿਨ ਇੱਥੇ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਅਪਰਾਧੀ ਇੰਨੇ ਬੇਖੌਫ ਹਨ ਕਿ ਉਹ ਲੋਕ ਪੁਲਿਸ ਦਾ ਤਾਂ ਡਰ ਰੱਖ ਹੀ ਨਹੀਂ ਰਹੇ। ਬੀਤੇ ਦਿਨੀਂ ਵੀ 2 ਬਾਈਕ ਸਵਾਰ ਹਵਸੀਆਂ ਨੇ ਇਕ 15 ਸਾਲ ਦੀ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ 3 ਦਿਨ ਤਕ ਬਲਾਤਕਾਰ ਕਰਦੇ ਰਹੇ। ਫਿਲਹਾਲ ਪੁਲਿਸ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਜਲਾਲਾਬਾਦ ਦੋ ਬਾਈਕ ਸਵਾਰ ਨਕਾਬਪੋਸ਼ ਵਿਅਕਤੀਆਂ ਨੇ 15 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਏ। ਇੱਥੇ ਬੰਧਕ ਬਣਾ ਕੇ ਤਿੰਨ ਦਿਨ ਤੱਕ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤਾ ਕਿਸੇ ਤਰ੍ਹਾਂ ਦਰਿੰਦਿਆਂ ਦੇ ਚੁੰਗਲ ‘ਚੋਂ ਬਚ ਕੇ ਘਰ ਪਹੁੰਚੀ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਤਕਲੀਫ ਦੱਸੀ।
ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਥਾਣਾ ਵੈਰੋਕੇ ਨੂੰ ਸ਼ਿਕਾਇਤ ਦਿੱਤੀ। ਪੀੜਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਨੇ ਬੁੱਧਵਾਰ ਨੂੰ ਪੀੜਤਾ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ‘ਚ ਦਾਖਲ ਪੀੜਤਾ ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਉਹ ਆਪਣੇ ਘਰ ਤੋਂ ਦਰਗਾਹ ‘ਤੇ ਮੱਥਾ ਟੇਕਣ ਜਾ ਰਹੀ ਸੀ। ਉਸੇ ਸਮੇਂ ਦੋ ਨਕਾਬਪੋਸ਼ ਬਾਈਕ ਸਵਾਰ ਉਸ ਕੋਲ ਆਏ ਅਤੇ ਕੱਪੜੇ ਨਾਲ ਮੂੰਹ ਢੱਕ ਕੇ ਉਸ ਨੂੰ ਅਗਵਾ ਕਰ ਲਿਆ। ਉਸ ਨੂੰ ਕਿਸੇ ਪਿੰਡ ਦੇ ਸੁੰਨਸਾਨ ਘਰ ਵਿੱਚ ਬੰਧਕ ਬਣਾ ਕੇ ਰੱਖਿਆ। ਪੀੜਤਾ ਨਾਲ ਤਿੰਨ ਦਿਨ ਤੱਕ ਬਲਾਤਕਾਰ ਕਰਦੇ ਰਹੇ।
ਇੰਸਪੈਕਟਰ ਨਵਦੀਪ ਕੌਰ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Post navigation
ਸੁਖਬੀਰ ਬਾਦਲ ਹੋਏ ਹਰਿਮੰਦਰ ਸਾਹਿਬ ਨਤਮਸਤਕ, ਕਿਹਾ- ਭਗਵੰਤ ਮਾਨ ਤਾਂ ਨਾਸਤਿਕ ਬੰਦਾ
10 ਲੱਖ ਰੁਪਏ ਦੇ ਗਬਨ ਦੇ ਦੋਸ਼ ’ਚ ਮਨਜੀਤ ਸਿੰਘ ਜੀਕੇ ਖਿਲਾਫ ਦਿੱਲੀ ਕਮੇਟੀ ਵਲੋਂ ਫੌਜਦਾਰੀ ਕੇਸ ਦਰਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us