ਨਸ਼ੇ ਨੇ ਖੋਹ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਮੁੱਛ-ਫੁੱਟ ਗੱਭਰੂ ਦੀ ਲਾਸ਼ ਦੇਖ ਮਾਪਿਆਂ ਦਾ ਬੁਰਾ ਹਾਲ

ਨਸ਼ੇ ਨੇ ਖੋਹ ਲਿਆ ਮਾਪਿਆਂ ਦਾ ਇਕਲੌਤਾ ਮੁੱਛ-ਫੁੱਟ ਪੁੱਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

 

ਗੁਰੂ ਕਾ ਬਾਗ (ਵੀਓਪੀ ਬਿਊਰੋ) ਸਰਕਾਰਾਂ ਬਦਲੀ ਜਾ ਰਹੀਆਂ ਹਨ ਪਰ ਪੰਜਾਬ ਦੀ ਜਵਾਨੀ ਨੂੰ ਕੰਗਾਲ ਕਰ ਰਹੀ ਅਤੇ ਘਰਾਂ ਨੂੰ ਰੁਸ਼ਨਾਉਣ ਵਾਲੇ ਚਿਰਾਗ ਬੁਝਾਉਣ ਵਾਲੀ ਨਸ਼ੇ ਰੂਪੀ ਡਾਇਨ ਲਗਾਤਾਰ ਪੰਜਾਬ ਨੂੰ ਖੋਖਲਾ ਕਰ ਰਹੀ ਹੈ। ਹਰ ਰੋਜ਼ ਮੁੱਛ-ਫੁੱਟ ਗੱਭਰੂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਪਰ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਚੁੱਪ ਹੈ ਅਤੇ ਮਾਪੇ ਆਪਣੇ ਹੱਥੀ ਆਪਣੀ ਔਲਾਦ ਦਾ ਸੰਸਕਾਰ ਕਰ ਰਹੇ ਹਨ। ਅਜਿਹੀ ਹੀ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ ਹੁਣ ਕਸਬਾ ਗੁਰੂ ਕਾ ਬਾਗ ਤੋਂ, ਜਿੱਥੇ ਇਕ ਮੁੱਛ-ਫੁੱਟ ਗੱਭਰੂ ਦੀ ਨਸ਼ੇ ਕਾਰਨ ਮੌਤ ਹੋ ਗਈ।

ਪਿੰਡ ਕੋਟਲਾ ਗੁਜਰਾਂ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਇੱਕ (23 ਸਾਲਾ) ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਸੱਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦਰਜੀਤ ਸਿੰਘ ਅੱਜ ਸਵੇਰੇ ਬਾਹਰੋਂ ਨਸ਼ਾ ਕਰਕੇ ਘਰ ਆਇਆ ਤੇ ਇਕ ਦਮ ਡਿੱਗ ਗਿਆ ਜਿਸ ਉਪਰੰਤ ਉਸ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਉਸ ਦਾ ਇੱਕਲੋਤਾ ਪੁੱਤਰ ਸੀ ਤੇ ਪਿਛਲੇ ਕੁਝ ਸਮੇਂ ਤੋਂ ਨਸ਼ਿਆ ਦਾ ਆਦੀ ਹੋ ਗਿਆ ਸੀ ਜਿਸ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਟਲਿਆ ਤੇ ਆਖਿਰ ਨਸ਼ੇ ਨੇ ਹੀ ਉਸ ਦੀ ਜਾਨ ਲੈ ਲਈ।

error: Content is protected !!