ਲੋਕਾਂ ਦੇ ਘਰਾਂ ‘ਚ ਕੰਮ ਕਰ ਕਰ ਕੇ ਪਾਲਿਆ ਪੁੱਤ ਜਵਾਨ ਹੋਇਆ ਤਾਂ ਬਣ ਗਿਆ ਜਾਨ ਦਾ ਦੁਸ਼ਮਣ, ਮਾ ਦੇ ਸਿਰ ‘ਤੇ ਮਾਰਿਆ ਗੰਡਾਸਾ

ਲੋਕਾਂ ਦੇ ਘਰਾਂ ‘ਚ ਕੰਮ ਕਰ ਕਰ ਕੇ ਪਾਲਿਆ ਪੁੱਤ ਜਵਾਨ ਹੋਇਆ ਤਾਂ ਬਣ ਗਿਆ ਜਾਨ ਦਾ ਦੁਸ਼ਮਣ, ਮਾ ਦੇ ਸਿਰ ‘ਤੇ ਮਾਰਿਆ ਗੰਡਾਸਾ

ਮੁਕੇਰੀਆਂ (ਵੀਓਪੀ ਬਿਊਰੋ) ਨਸ਼ਾ ਪੰਜਾਬ ਵਿੱਚ ਕਹਿਰ ਬਣਦਾ ਜਾ ਰਿਹਾ ਹੈ ਅਤੇ ਹੁਣ ਮੁਕੇਰੀਆਂ ਨਜ਼ਦੀਕ ਪੈਂਦੇ ਪਿੰਡ ਨੌਸ਼ਿਹਰਾ ਪੱਤਣ ਵਿਖੇ ਨਸ਼ੇ ਦੇ ਆਦੀ ਪੁੱਤ ਨੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਹੁਣ ਉਸ ਨੂੰ ਜਵਾਨ ਪੁੱਤ ‘ਤੇ ਹੀ ਆਸ ਸੀ ਕਿ ਉਹ ਉਸ ਦੀ ਗਰੀਬੀ ਖਤਮ ਕਰੇਗਾ ਪਰ ਉਹ ਹੀ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ। ਮੁਲਜ਼ਮ ਅਕਸਰ ਆਪਣੀ ਮਾਂ ਕੋਲੋਂ ਨਸ਼ੇ ਦੀ ਪੂਰਤੀ ਲਈ ਪੈਸੇ ਮੰਗਦਾ ਰਹਿੰਦਾ ਸੀ।

ਜਾਣਕਾਰੀ ਅਨੁਸਾਰ ਪਿੰਡ ਨੌਸ਼ਿਹਰਾ ਪੱਤਣ ਦਾ ਵਸਨੀਕ ਰੌਸ਼ਨ ਪੁੱਤਰ ਜਗੀਰ ਮਸੀਹ ਨਸ਼ੇ ਦਾ ਆਦੀ ਸੀ ਅਤੇ ਕੋਈ ਕੰਮ ਨਹੀਂ ਕਰਦਾ ਸੀ। ਉਸ ਦੇ ਪਿਤਾ ਜਗੀਰ ਮਸੀਹ ਦੀ ਮੌਤ ਹੋ ਜਾਣ ਕਾਰਨ ਉਸ ਦੀ ਮਾਤਾ ਮ੍ਰਿਤਕ ਜੋਗਿੰਦਰੋ (50) ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ।

ਬੀਤੇ ਦਿਨੀ ਰੌਸ਼ਨ ਨੇ ਪੈਸੇ ਨਾ ਮਿਲਣ ’ਤੇ ਗੰਡਾਸੀ ਨੁਮਾ ਤੇਜ਼ਧਾਰ ਹਥਿਆਰ ਨਾਲ ਬੀਤੇ ਦਿਨੀਂ ਆਪਣੀ ਮਾਂ ’ਤੇ ਹਮਲਾ ਕਰ ਦਿੱਤਾ ਸੀ। ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਬੁੱਧਵਾਰ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਦੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!