ਪੰਜਾਬੀ ਸਿੰਗਰ ਸ੍ਰੀ ਬਰਾੜ ਨੇ ਸੁਣਾਇਆ ਦੁੱਖੜਾ, ਕਿਹਾ-8 ਮਹੀਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਰੋਜ਼ ਮਿਲਦੀਆਂ ਨੇ ਧਮਕੀਆਂ, ਸਿੱਧੂ ਮੂਸੇਵਾਲਾ…

ਪੰਜਾਬੀ ਸਿੰਗਰ ਸ੍ਰੀ ਬਰਾੜ ਨੇ ਸੁਣਾਇਆ ਦੁੱਖੜਾ, ਕਿਹਾ-8 ਮਹੀਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਰੋਜ਼ ਮਿਲਦੀਆਂ ਨੇ ਧਮਕੀਆਂ, ਸਿੱਧੂ ਮੂਸੇਵਾਲਾ…

 

ਜਲੰਧਰ (ਵੀਓਪੀ ਬਿਊਰੋ) ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਦਾ ਗਮ ਅਜੇ ਲੋਕਾਂ ਨੂੰ ਭੁੱਲਿਆ ਨਹੀਂ ਹੈ ਹੁਣ ਇਕ ਹੋਰ ਪੰਜਾਬੀ ਸਿੰਗਰ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਹੈ ਕਿ ਉਸ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਪੰਜਾਬੀ ਗਾਇਕ ਸ੍ਰੀ ਬਰਾੜ ਨੂੰ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਗਾਇਕ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਕਾਂਗਰਸੀ ਆਗੂਆਂ ‘ਤੇ ਦੋਸ਼ ਲਾਏ ਹਨ।

ਦੱਸ ਦਈਏ ਕਿ ਸ਼੍ਰੀ ਬਰਾੜ ਨੇ ਲਾਈਵ ਦੌਰਾਨ ਇਹ ਵੀ ਦੱਸਿਆ ਕਿ ਸਾਲ ‘ਚ ਬਾਰਾਂ ਮਹੀਨੇ ਹੁੰਦੇ ਹਨ ਅਤੇ ਬਾਰਾਂ ‘ਚੋਂ ਅੱਠ ਮਹੀਨਿਆਂ ਦੌਰਾਨ ਮੈਂ ਛੱਤ ਨੂੰ ਰੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੀ ਵਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵਰਗੇ ਹਾਲਾਤ ਬਣ ਜਾਂਦੇ ਹਨ।

ਸ੍ਰੀ ਬਰਾੜ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿਹੜੇ ਹਾਲਾਤ ਵਿੱਚੋਂ ਗੁਜ਼ਰ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਬਹੁਤ ਕੁਝ ਦੇਖਿਆ ਅਤੇ ਕਈ ਗੁੰਡਿਆਂ ਦੇ ਫੋਨ ਆਉਂਦੇ ਸਨ। ਸਿਆਸਤਦਾਨਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਚਣ ਲਈ ਮੈਂ ਪੈਸੇ ਦਿੰਦਾ ਹਾਂ।

ਬਰਾੜ ਨੇ ਕਿਹਾ ਕਿ ਤੁਸੀਂ ਮੇਰੇ ਖਿਲਾਫ ਹਜ਼ਾਰਾਂ ਕਲਮਾਂ ਵਰਤਦੇ ਹੋ, ਤੁਹਾਡੇ ਕੋਲ ਇੱਕ ਹੀ ਹੱਲ ਹੈ, ਤੁਸੀਂ ਮੈਨੂੰ ਗੋਲੀ ਮਾਰ ਦਿਓ, ਮੈਂ ਉਸ ਦਿਨ ਹੱਟ ਜਾਵਾਂਗਾ, ਨਹੀਂ ਤਾਂ ਮੈਂ ਆਪਣੀ ਇੱਕ ਕਲਮ ਨਾਲ ਤੁਹਾਡੀਆਂ ਸਾਰੀਆਂ ਰਾਤਾਂ ਦੀ ਨੀਂਦ ਹਰਾਮ ਕਰ ਦਿਆਂਗਾ.. ਮੈਂ ਪੰਜਾਬ ਵਿੱਚ ਹਾਂ… ਪੰਜਾਬ ਦੇ ਲੋਕ ਸਭ ਜਾਣਦੇ ਹਨ।

error: Content is protected !!